#PUNJAB

ਸ਼ੰਭੂ ਬਾਰਡਰ ਤੋਂ ਸ਼ੁਭਕਰਨ ਸਿੰਘ ਦੀਆਂ ਅਸਥੀਆਂ ਨਾਲ ਕਲਸ਼ ਯਾਤਰਾ ਰਵਾਨਾ

ਪਟਿਆਲਾ, 16 ਮਾਰਚ (ਪੰਜਾਬ ਮੇਲ)- ਦਿੱਲੀ ਕੂਚ ਪ੍ਰੋਗਰਾਮ ਤਹਿਤ ਸ਼ੰਭੂ ਬਾਰਡਰ ’ਤੇ ਡਟੇ ਕਿਸਾਨਾਂ ਵੱਲੋਂ ਉਲੀਕੇ ਪ੍ਰੋਗਰਾਮ ਤਹਿਤ ਅੱਜ ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਦੀਆਂ ਅਸਥੀਆਂ ਨਾਲ ਕਲਸ਼ ਯਾਤਰਾ ਸ਼ੁਰੂ ਕੀਤੀ। ਇਹ ਮੁਹਾਲੀ ਅਤੇ ਚੰਡੀਗੜ੍ਹ ਹੁੰਦੀ ਹੋਈ ਪੰਚਕੂਲਾ ਖੇਤਰ ਵਿੱਚੋਂ ਹਰਿਆਣਾ ਵਿੱਚ ਦਾਖਲ ਹੋਵੇਗੀ। ਰਾਤ ਨੂੰ ਪੰਚਕੂਲਾ ਦੇ ਪਿੰਡ ਸਕੇਤੜੀ ਵਿੱਚ ਠਹਿਰੇਗੀ।