ਅੰਮ੍ਰਿਤਸਰ, 3 ਅਗਸਤ (ਪੰਜਾਬ ਮੇਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੀ ਅਕਾਊਂਟ ਬਰਾਂਚ ਵਿਚ ਦੋ ਮੁਲਾਜ਼ਮਾਂ ਵਿਚਾਲੇ ਅੱਜ ਹੋਏ ਝਗੜੇ ਵਿਚ ਇੱਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਦਰਬਾਰਾ ਸਿੰਘ ਵਜੋਂ ਹੋਈ ਹੈ। ਇਹ ਘਟਨਾ ਦੁਪਹਿਰ ਦਾ ਖਾਣਾ ਖਾਣ ਵੇਲੇ ਵਾਪਰੀ। ਮੌਕੇ ‘ਤੇ ਹਾਜ਼ਰ ਲੋਕਾਂ ਮੁਤਾਬਕ, ਝਗੜਾ ਕਿਸੇ ਪੁਰਾਣੇ ਰੰਜਿਸ਼ ਕਾਰਨ ਹੋਇਆ ਸੀ। ਇਸ ਦੌਰਾਨ ਦੂਜੇ ਮੁਲਾਜ਼ਮ ਨੇ ਕਿਰਪਾਨ ਨਾਲ ਹਮਲਾ ਕਰਕੇ ਦਰਬਾਰਾ ਸਿੰਘ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਹੋਏ ਦਰਬਾਰਾ ਸਿਘ ਨੂੰ ਤੁਰੰਤ ਸ੍ਰੀ ਗੁਰੂ ਰਾਮਦਾਸ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।