#PUNJAB

ਸ਼੍ਰੀਮਤੀ ਅਨੀਤਾ ਸੰਧੂ ਯੂ.ਕੇ. ਦਾ ਨਵਰੰਗ ਕਲਾ ਮੰਚ ਭੋਗਪੁਰ ਵੱਲੋਂ ਸਨਮਾਨ

ਭੋਗਪੁਰ, 24 ਅਪ੍ਰੈਲ (ਪੰਜਾਬ ਮੇਲ)- ਵਿਸ਼ਵ ਭਰ ਵਿਚ ਪ੍ਰਸਿੱਧ ਪੁਨਰਜੋਤ ਸੰਸਥਾ ਜੋ ਹਰੇਕ ਦੇਸ਼ ਵਿਚ ‘ਲੋੜਵੰਦਾਂ ਦੇ ਭਲੇ ਲਈ ਅੰਗ ਦਾਨ ਕਰੋ’, ਪ੍ਰੇਰਨਾ ਸਰੋਤ ਹਨ। ਇਸ ਸੰਸਥਾ ਦੀ ਇੱਕ ਜ਼ਿੰਮੇਵਾਰ ਅਹੁਦੇਦਾਰ ਅਨੀਤਾ ਸੰਧੂ ਯੂ.ਕੇ. ਹਨ। ਆਪਣੇ ਪਰਿਵਾਰਕ ਮਾਹੌਲ ਵਿਚ ਵਤਨ ਫੇਰੀ ਦੌਰਾਨ ਉਨ੍ਹਾਂ ਨੂੰ ਬੇਨਤੀ ਕਰਨ ‘ਤੇ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ। ਇੱਕ ਬਹੁਤ ਹੀ ਨਿਵੇਕਲੇ ਸਥਾਨ ‘ਤੇ ਰੂਬਰੂ ਹੋਣ ‘ਤੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਸਲਾਹਿਆ ਗਿਆ ਅਤੇ ਇਸ ਮੌਕੇ ਨਵਰੰਗ ਕਲਾ ਮੰਚ ਭੋਗਪੁਰ ਜਲੰਧਰ ਵਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਪੁਨਰਜੋਤ ਸੰਸਥਾ ਦੇ ਮੁਖੀ ਸ਼੍ਰੀ ਅਸ਼ੋਕ ਮਹਿਰਾ, ਸ਼੍ਰੀਮਤੀ ਕਮਲ ਮਹਿਰਾ, ਡਾਕਟਰ ਰਮੇਸ਼ ਚੰਦ ਲੁਧਿਆਣਾ, ਗਾਇਕ ਬਲਵੀਰ ਵਿੱਕੀ ਅਤੇ ਮੰਚ ਸੰਚਾਲਕ ਬਲਦੇਵ ਰਾਹੀ ਹਾਜ਼ਰ ਸਨ। ਵਰਨਣਯੋਗ ਹੈ ਕਿ ਅਨੀਤਾ ਸੰਧੂ ਮਨੁੱਖਤਾ ਦੀ ਸੇਵਾ ਤੋਂ ਇਲਾਵਾ ਮਾਂ ਬੋਲੀ ਪੰਜਾਬੀ ਸੇਵਾ ਅਤੇ ਧਾਰਮਿਕ ਸੰਸਥਾਵਾਂ ਦਾ ਸਾਥ ਵੀ ਦਿੰਦੇ ਹਨ।