ਸਾਬਕਾ ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਤੋਂ ਤਲਾਕ ਦੀਆਂ ਅਟਕਲਾਂ ਦੇ ਵਿਚਕਾਰ, ਇਹ ਦਾਅਵਾ ਕੀਤਾ ਗਿਆ ਹੈ ਕਿ ਸ਼ੋਏਬ ਮਲਿਕ ਨੇ ਤੀਜੀ ਵਾਰ ਵਿਆਹ ਕੀਤਾ ਹੈ। ਮਲਿਕ ਅਤੇ ਮਿਰਜ਼ਾ ਪਿਛਲੇ ਕੁਝ ਸਾਲਾਂ ਤੋਂ ਆਪਣੇ ਵੱਖ ਹੋਣ ਦੀਆਂ ਅਫਵਾਹਾਂ ਤੋਂ ਬਾਅਦ ਸੁਰਖੀਆਂ ਵਿੱਚ ਸਨ। ਦੱਸਿਆ ਜਾ ਰਿਹਾ ਸੀ ਕਿ ਦੋਵੇਂ ਇੱਕ ਸਾਲ ਤੋਂ ਅਲੱਗ ਰਹਿ ਰਹੇ ਸਨ।
ਸਾਲ 2022 ਤੋਂ ਸ਼ੋਏਬ ਅਤੇ ਸਾਨੀਆ ਦੇ ਰਿਸ਼ਤਿਆਂ ਵਿੱਚ ਦਰਾਰ ਦੀਆਂ ਖਬਰਾਂ ਆ ਰਹੀਆਂ ਸਨ ਅਤੇ ਪਿਛਲੇ ਦੋ ਸਾਲਾਂ ਵਿੱਚ ਦੋਵਾਂ ਨੂੰ ਇਕੱਠੇ ਨਹੀਂ ਦੇਖਿਆ ਗਿਆ ਸੀ। ਕੁਝ ਸਮਾਂ ਪਹਿਲਾਂ ਸ਼ੋਏਬ ਨੇ ਸਾਨੀਆ ਨੂੰ ਇੰਸਟਾਗ੍ਰਾਮ ‘ਤੇ ਅਨਫਾਲੋ ਵੀ ਕਰ ਦਿੱਤਾ ਸੀ। ਸਾਨੀਆ ਅਤੇ ਸ਼ੋਏਬ ਦਾ ਵਿਆਹ ਅਪ੍ਰੈਲ 2010 ਵਿੱਚ ਹੈਦਰਾਬਾਦ ਵਿੱਚ ਹੋਇਆ ਸੀ ਅਤੇ ਦੋਵੇਂ ਦੁਬਈ ਵਿੱਚ ਰਹਿੰਦੇ ਸਨ।
ਸ਼ੋਏਬ ਮਲਿਕ ਨੇ ਜਿੱਥੇ ਆਪਣੀ ਨਵੀਂ ਵਿਆਹੁਤਾ ਜ਼ਿੰਦਗੀ ਦੀ ਸ਼ੁਰੂਆਤ ਕਰ ਲਈ ਹੈ, ਉੱਥੇ ਹੀ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਮਲਿਕ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਉਸ ਦੇ ਵਿਆਹ ਵਿੱਚ ਸ਼ਾਮਲ ਨਹੀਂ ਹੋਇਆ ਕਿਉਂਕਿ ਉਹ ਸਾਬਕਾ ਪਾਕਿਸਤਾਨੀ ਕ੍ਰਿਕਟਰ ਦੇ ਦੁਬਾਰਾ ਵਿਆਹ ਕਰਨ ਦੇ ਫੈਸਲੇ ਤੋਂ ਨਿਰਾਸ਼ ਸਨ।
ਪਾਕਿਸਤਾਨ ਡੇਲੀ ਦੀ ਰਿਪੋਰਟ ਮੁਤਾਬਕ ਸ਼ੋਏਬ ਮਲਿਕ ਦੀਆਂ ਭੈਣਾਂ ਨੇ ਸਾਨੀਆ ਮਿਰਜ਼ਾ ਤੋਂ ਉਸ ਦੇ ਤਲਾਕ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟਾਈ ਹੈ। ਦੱਸਿਆ ਜਾ ਰਿਹਾ ਹੈ ਕਿ ਸਾਬਕਾ ਭਾਰਤੀ ਟੈਨਿਸ ਖਿਡਾਰੀਨ ਮਲਿਕ ਦੇ ਵਿਆਹ ਤੋਂ ਬਾਹਰਲੇ ਸਬੰਧਾਂ ਤੋਂ ਨਾਖੁਸ਼ ਸੀ। ਸ਼ੋਏਬ ਮਲਿਕ ਅਤੇ ਸਾਨੀਆ ਮਿਰਜ਼ਾ ਦਾ ਵਿਆਹ 2010 ਵਿੱਚ ਇੱਕ ਰਵਾਇਤੀ ਹੈਦਰਾਬਾਦੀ ਮੁਸਲਿਮ ਰਸਮ ਵਿੱਚ ਹੋਇਆ ਸੀ। ਹਾਲਾਂਕਿ ਉਨ੍ਹਾਂ ਦਾ ਵਿਆਹ ਉਦੋਂ ਵਿਵਾਦਗ੍ਰਸਤ ਹੋ ਗਿਆ ਜਦੋਂ ਇੱਕ ਹੋਰ ਭਾਰਤੀ ਮਹਿਲਾ ਆਇਸ਼ਾ ਸਿੱਦੀਕੀ ਨੇ ਪਾਕਿਸਤਾਨ ਦੇ ਸਾਬਕਾ ਕਪਤਾਨ ਦੀ ਪਹਿਲੀ ਪਤਨੀ ਹੋਣ ਦਾ ਦਾਅਵਾ ਕੀਤਾ ਸੀ।
ਸਾਨੀਆ ਨੇ ਪਿਛਲੇ ਸਾਲ ਪੇਸ਼ੇਵਰ ਟੈਨਿਸ ਨੂੰ ਅਲਵਿਦਾ ਕਹਿ ਦਿੱਤਾ ਸੀ। ਆਪਣੇ 20 ਸਾਲਾਂ ਦੇ ਕਰੀਅਰ ਵਿੱਚ ਉਸ ਨੇ 43 ਡਬਲਯੂ.ਟੀ.ਏ. ਡਬਲਜ਼ ਖਿਤਾਬ ਅਤੇ ਇੱਕ ਸਿੰਗਲ ਖਿਤਾਬ ਜਿੱਤਿਆ। ਉਨ੍ਹਾਂ ਨੂੰ ਭਾਰਤੀ ਮਹਿਲਾ ਟੈਨਿਸ ਦੀ ਮੋਢੀ ਕਿਹਾ ਜਾਂਦਾ ਹੈ।