ਨਵੀਂ ਦਿੱਲੀ, 4 ਜਨਵਰੀ (ਪੰਜਾਬ ਮੇਲ)- ਬੰਗਲਾਦੇਸ਼ ਨੂੰ ਭਾਰਤ ਤੋਂ ਝਟਕਾ ਲੱਗ ਸਕਦਾ ਹੈ ਕਿਉਂਕਿ ਸ਼ੇਖ ਹਸੀਨਾ ਦੀ ਹਵਾਲਗੀ ‘ਤੇ ਭਾਰਤ ਜਵਾਬ ਨਹੀਂ ਦੇਵੇਗਾ। ਦੱਸ ਦੇਈਏ ਕਿ ਬੰਗਲਾਦੇਸ਼ ਵਾਰ-ਵਾਰ ਸ਼ੇਖ ਹਸੀਨਾ ਦੀ ਹਵਾਲਗੀ ਦੀ ਮੰਗ ਕਰ ਰਿਹਾ ਹੈ। ਹੁਣ ਸਵਾਲ ਇਹ ਹੈ ਕਿ ਕੀ ਭਾਰਤ ਸ਼ੇਖ ਹਸੀਨਾ ਨੂੰ ਸੌਂਪ ਦੇਵੇਗਾ? ਕੀ ਬੰਗਲਾਦੇਸ਼ ਦੀ ਗੱਲ ਭਾਰਤ ਮੰਨੇ ਲਵੇਗਾ? ਜਾਂ ਉਹ ਉਸਦੀ ਮੰਗ ਨੂੰ ਪੂਰੀ ਤਰ੍ਹਾਂ ਖਾਰਿਜ ਕਰ ਦੇਵੇਗਾ। ਮੰਨਿਆ ਜਾ ਰਿਹਾ ਹੈ ਕਿ ਬੰਗਲਾਦੇਸ਼ ਨੂੰ ਭਾਰਤ ਤੋਂ ਝਟਕਾ ਲੱਗ ਸਕਦਾ ਹੈ।
ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਹਵਾਲਗੀ ਵਾਲੀ ਬੇਨਤੀ ‘ਤੇ ਭਾਰਤ ਕੋਈ ਐਕਸ਼ਨ ਲੈਣ ਦੇ ਮੂਡ ‘ਚ ਨਹੀਂ ਹੈ। ਰਿਪੋਰਟ ਮੁਤਾਬਕ ਹਸੀਨਾ ਦੀ ਹਵਾਲਗੀ ਦੀ ਬੰਗਲਾਦੇਸ਼ ਦੀ ਬੇਨਤੀ ਦਾ ਭਾਰਤ ਕਿਸੇ ਤਰ੍ਹਾਂ ਦਾ ਜਵਾਬ ਦੇਣ ਦੇ ਮੂਡ ‘ਚ ਨਹੀਂ ਹੈ। ਬੰਗਲਾਦੇਸ਼ ਨੇ ਇਸ ਤਰ੍ਹਾਂ ਦੇ ਮੁੱਦੇ ਨੂੰ ਅੱਗੇ ਵਧਾਉਣ ਲਈ ਲੋੜੀਂਦੀਆਂ ਰਸਮਾਂ ਪੂਰੀਆਂ ਨਹੀਂ ਕੀਤੀਆਂ ਹਨ। ਸ਼ੇਖ ਹਸੀਨਾ ਦੀ ਹਵਾਲਗੀ ਦੀ ਬੇਨਤੀ 23 ਦਸੰਬਰ ਨੂੰ ਨਵੀਂ ਦਿੱਲੀ ਸਥਿਤ ਬੰਗਲਾਦੇਸ਼ ਹਾਈ ਕਮਿਸ਼ਨ ਵੱਲੋਂ ਵਿਦੇਸ਼ ਮੰਤਰਾਲਾ ਨੂੰ ਇਕ ਨੋਟ ਜ਼ੁਬਾਨੀ ਕੀਤੀ ਗਈ ਸੀ। ਸ਼ੇਖ ਹਸੀਨਾ 5 ਅਗਸਤ ਤੋਂ ਭਾਰਤ ‘ਚ ਸ਼ਰਨ ਲੈ ਕੇ ਰਹਿ ਰਹੀ ਹੈ। ਦੇਸ਼ ਛੱਡਣ ਤੋਂ ਬਾਅਦ ਮੁਹੰਮਦ ਯੂਨਸ ਬੰਗਲਾਦੇਸ਼ ‘ਚ ਸਰਕਾਰ ਚਲਾ ਰਹੇ ਹਨ।