#INDIA

ਸ਼ਿਮਲਾ ‘ਚ ਬੱਸ ਪਲਟਣ ਕਾਰਨ ਡਰਾਈਵਰ ਤੇ ਕੰਡਕਟਰ ਸਣੇ 4 ਮੌਤਾਂ, 3 ਜ਼ਖ਼ਮੀ

ਸ਼ਿਮਲਾ, 21 ਜੂਨ (ਪੰਜਾਬ ਮੇਲ)- ਹਿਮਾਚਲ ਦੇ ਸ਼ਿਮਲਾ ਜ਼ਿਲ੍ਹੇ ਦੇ ਕੁੱਦੂ-ਦਿਲਤਾਰੀ ਰੋਡ ‘ਤੇ ਅੱਜ ਸਵੇਰੇ ਬੱਸ ਪਲਟਣ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਤਿੰਨ ਗੰਭੀਰ ਜ਼ਖ਼ਮੀ ਹੋ ਗਏ। ਇਹ ਹਾਦਸਾ ਸਵੇਰੇ 6.45 ਵਜੇ ਦੇ ਕਰੀਬ ਉਸ ਸਮੇਂ ਵਾਪਰਿਆ, ਜਦੋਂ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਐੱਚ.ਆਰ.ਟੀ.ਸੀ.) ਦੀ ਬੱਸ ਕੁੱਦੂ ਤੋਂ ਦਿਲਤਾਰੀ ਵੱਲ ਜਾ ਰਹੀ ਸੀ। ਬੱਸ ਵਿਚ ਸੱਤ ਵਿਅਕਤੀ ਸਵਾਰ ਸਨ। ਇਸ ਹਾਦਸੇ ਵਿਚ ਬੱਸ ਸਵਾਰਾਂ ਬਿਰਮਾ ਦੇਵੀ ਅਤੇ ਧੰਨ ਸ਼ਾਹ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂਕਿ ਬੱਸ ਦੇ ਡਰਾਈਵਰ ਕਰਮ ਦਾਸ ਅਤੇ ਕੰਡਕਟਰ ਰਾਕੇਸ਼ ਕੁਮਾਰ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ।