#AMERICA

ਸ਼ਿਕਾਗੋ ਅਦਾਲਤ ਨੇ ਭਾਰਤੀ-ਅਮਰੀਕੀ ਡਾਕਟਰ ਨੂੰ ਧੋਖਾਧੜੀ ਦਾ ਦੋਸ਼ੀ ਮੰਨਿਆ

-‘ਅਦਾਲਤ ਵੱਲੋ ਅਕਤੂਬਰ ‘ਚ ਸੁਣਾਈ ਜਾਵੇਗੀ ਸ਼ਜਾ
ਨਿਊਯਾਰਕ, 2 ਜੁਲਾਈ (ਰਾਜ ਗੋਗਨਾ/ਪੰਜਾਬ ਮੇਲ)-ਬੀਤੇ ਦਿਨੀਂ ਅਮਰੀਕਾ ਦੇ ਇਲੀਨੌਇਸ ਸੂਬੇ ਦੀ ਭਾਰਤੀ-ਅਮਰੀਕੀ ਡਾਕਟਰ ਮੋਨਾ ਘੋਸ਼ (51) ਨੂੰ ਗੈਰ-ਮੌਜੂਦ ਸੇਵਾਵਾਂ ਲਈ ਮੈਡੀਕੇਡ ਅਤੇ ਪ੍ਰਾਈਵੇਟ ਬੀਮਾਕਰਤਾਵਾਂ ਨੂੰ ਬਿਲਿੰਗ ਕਰਨ ਲਈ ਸੰਘੀ ਸਿਹਤ ਸੰਭਾਲ ਨਾਲ ਧੋਖਾਧੜੀ ਦੇ ਦੋਸ਼ਾਂ ਲਈ ਅਦਾਲਤ ਨੇ ਦੋਸ਼ੀ ਮੰਨਿਆ ਹੈ। ਉਸ ਨੇ ਘੱਟੋ-ਘੱਟ 24 ਲੱਖ ਡਾਲਰ ਦੀ ਧੋਖਾਧੜੀ ਕੀਤੀ ਹੈ। ਉਸ ਨੂੰ ਘੱਟੋ-ਘੱਟ 20 ਸਾਲ ਦੀ ਕੈਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਯੂ.ਐੱਸ. ਅਟਾਰਨੀ ਦੇ ਦਫ਼ਤਰ ਅਨੁਸਾਰ, ਡਾ: ਮੋਨਾ ਘੋਸ਼ ਪ੍ਰੋਗਰੈਸਿਵ ਵੂਮੈਨ ਹੈਲਥਕੇਅਰ ਦੀ ਮਾਲਕੀ ਦਾ ਸੰਚਾਲਨ ਕਰਦੀ ਹੈ। ਯੂ.ਐੱਸ. ਅਟਾਰਨੀ ਦਫ਼ਤਰ ਨੇ ਕਿਹਾ, ਡਾਕਟਰ ਮੋਨਾ ਘੋਸ਼ ਨੇ ਇਹ ਵੀ ਮੰਨਿਆ ਹੈ ਕਿ ਉਸਨੇ ਬੀਮਾ ਕੰਪਨੀਆਂ ਨੂੰ ਜਾਅਲੀ ਅਦਾਇਗੀ ਦਾਅਵਿਆਂ ਦਾ ਸਮਰਥਨ ਕਰਨ ਲਈ ਮੈਡੀਕਲ ਰਿਕਾਰਡਾਂ ਨੂੰ ਜਾਅਲੀ ਬਣਾਇਆ ਸੀ। ਇਹ ਭਾਰਤੀ-ਅਮਰੀਕੀ ਡਾਕਟਰ, ਜੋ ਅਮਰੀਕਾ ਦੇ ਰਾਜ ਇਲੀਨੋਇਸ ਦੇ ਇਨਵਰਨੇਸ ਨਾਲ ਸਬੰਧਤ ਹੈ। ਉਸ ਨੂੰ 22 ਅਕਤੂਬਰ ਨੂੰ ਸਜ਼ਾ ਸੁਣਾਏ ਜਾਣ ਦੀ ਸੰਭਾਵਨਾ ਹੈ। ਪਿਛਲੇ ਸਾਲ ਮਾਰਚ ਵਿਚ, ਡਾਕਟਰ ਮੋਨਾ ਘੋਸ਼ ਨੂੰ ਇੱਕ ਸੰਘੀ ਗ੍ਰੈਂਡ ਜਿਊਰੀ ਨੇ ਸਿਹਤ ਸੰਭਾਲ ਧੋਖਾਧੜੀ ਦੇ ਦੋਸ਼ ਵਿਚ ਦੋਸ਼ੀ ਠਹਿਰਾਇਆ ਸੀ।