#PUNJAB

ਸ਼ਾਮ 5 ਵਜੇ ਤੱਕ ਪੰਜਾਬ ਦੇ 13 ਹਲਕਿਆਂ ‘ਚ ਹੋਈ 55.20 ਫੀਸਦੀ ਵੋਟਿੰਗ

ਚੰਡੀਗੜ੍ਹ, 1 ਜੂਨ (ਪੰਜਾਬ ਮੇਲ)- ਪੰਜਾਬ ਵਿਚ ਲੋਕ ਸਭਾ ਦੀਆਂ 13 ਸੀਟਾਂ ‘ਤੇ ਹੋਈ ਵੋਟਿੰਗ ਦੌਰਾਨ ਚੋਣ ਕਮਿਸ਼ਨ ਨੇ ਜਾਣਕਾਰੀ ਦਿੱਤੀ ਕਿ ਸ਼ਾਮ 5 ਵਜੇ ਤੱਕ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ‘ਤੇ 55.20 ਫੀਸਦੀ ਵੋਟਿੰਗ ਹੋਈ ਹੈ। ਇਸ ਦੌਰਾਨ ਬਠਿੰਡਾ ਵਿਚ ਸਭ ਤੋਂ ਵੱਧ 59.25 ਫੀਸਦੀ ਵੋਟਿੰਗ ਹੋਈ ਹੈ। ਇਸ ਤੋਂ ਇਲਾਵਾ ਲੋਕ ਸਭਾ ਹਲਕਾ ਅੰਮ੍ਰਿਤਸਰ ਵਿਚ 48.55 ਫੀਸਦੀ, ਹੁਸ਼ਿਆਰਪੁਰ ਵਿਚ 52.39 ਫੀਸਦੀ, ਜਲੰਧਰ ਵਿਚ 53.66 ਫੀਸਦੀ, ਖਡੂਰ ਸਾਹਿਬ ਵਿਚ 55.90 ਫੀਸਦੀ, ਲੁਧਿਆਣਾ ਵਿਚ 52.22 ਫੀਸਦੀ, ਪਟਿਆਲਾ ਵਿਚ 58.18 ਫੀਸਦੀ, ਸੰਗਰੂਰ ਵਿਚ 57.21 ਫੀਸਦੀ, ਆਨੰਦਪੁਰ ਸਾਹਿਬ ਵਿਚ 55.02 ਫੀਸਦੀ, ਫਰੀਦਕੋਟ ਵਿਚ 54.38 ਫੀਸਦੀ, ਫਤਿਹਗੜ੍ਹ ਸਾਹਿਬ ਵਿਚ 54.55 ਫੀਸਦੀ, ਫਿਰੋਜ਼ਪੁਰ ਵਿਚ 57.68 ਫੀਸਦੀ ਅਤੇ ਗੁਰਦਾਸਪੁਰ ਵਿਚ 58.34 ਫ਼ੀਸਦੀ ਵੋਟਿੰਗ ਹੋਈ ਹੈ।