#AMERICA

ਸਵੇਰ ਦੀ ਸੈਰ ‘ਤੇ ਗਈ ਯੁਨੀਵਰਸਿਟੀ ਵਿਦਿਆਰਥਣ ਦੀ ਮਿਲੀ ਲਾਸ਼

ਸੈਕਰਾਮੈਂਟੋ, ਕੈਲੀਫੋਰਨੀਆ, 1 ਮਾਰਚ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਯੁਨੀਵਰਸਿਟੀ ਆਫ ਜਾਰਜੀਆ ਦੀ ਇਕ ਸਾਬਕਾ ਵਿਦਿਆਰਥਣ ਜੋ ਸਵੇਰ ਦੀ ਸੈਰ ‘ਤੇ ਗਈ ਸੀ, ਮ੍ਰਿਤਕ ਹਾਲਤ ਵਿਚ ਮਿਲਣ ਦੀ ਖਬਰ ਹੈ। ਅਗਸਤਾ ਯੁਨੀਵਰਸਿਟੀ ਦੇ ਏਥਨਜ ਕੈਂਪਸ ਵਿਚ ਪੜਦੀ ਲੇਕਨ ਰੀਲੇ ਨਾਮੀ 22 ਸਾਲਾ ਨਰਸਿੰਗ ਵਿਦਿਆਰਥਣ ਸੈਰ ਤੋਂ ਵਾਪਿਸ ਨਾ ਆਉਣ ‘ਤੇ ਉਸ ਦੇ ਕਮਰੇ ਵਿਚ ਰਹਿੰਦੀ ਇਕ ਹੋਰ ਵਿਦਿਆਰਥਣ ਨੇ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਲਿਖਵਾਈ ਸੀ। ਜਿਸ ਉਪਰੰਤ ਪੁਲਿਸ ਨੇ ਜੰਗਲੀ ਖੇਤਰ ਵਿਚੋਂ ਉਸ ਦੀ ਲਾਸ਼ ਬਰਾਮਦ ਕੀਤੀ। ਪੁਲਿਸ ਅਨੁਸਾਰ ਲੇਕਨ ਰੀਲੇ ਦੀ ਹੱਤਿਆ ਹੋਈ ਹੈ ਤੇ ਇਸ ਮਾਮਲੇ ਵਿਚ ਹੱਤਿਆ ਦੇ ਦੋਸ਼ਾਂ ਤਹਿਤ ਜੋਸ ਐਨਟੋਨੀਓ ਇਬਾੜਾ (26) ਨੂੰ ਗ੍ਰਿਫਤਾਰ ਕੀਤਾ ਹੈ। ਇਕ ਸੰਘੀ ਅਧਿਕਾਰੀ ਅਨੁਸਾਰ ਜੋਸ ਇਬਾੜਾ 2022 ਵਿਚ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਇਆ ਸੀ।