#AMERICA

ਸਵੀਡਨ ਪੌਪ ਗਰੁੱਪ ਵੱਲੋਂ ਡੋਨਾਲਡ ਟਰੰਪ ਨੂੰ ਚੋਣ ਪ੍ਰਚਾਰ ਰੈਲੀਆਂ ‘ਚ ਆਪਣੇ ਗੀਤਾਂ ਦੀ ਵਰਤੋਂ ਕਰਨ ‘ਤੇ ਲਾਈ ਰੋਕ

ਨਿਊਯਾਰਕ, 31 ਅਗਸਤ (ਪੰਜਾਬ ਮੇਲ)- ਸਵੀਡਨ ਦੇ ਪੌਪ ਗਰੁੱਪ ਏ.ਬੀ.ਬੀ.ਏ. ਨੇ ਡੋਨਾਲਡ ਟਰੰਪ ਨੂੰ ਆਪਣੀਆਂ ਚੋਣ ਪ੍ਰਚਾਰ ਰੈਲੀਆਂ ‘ਚ ਉਨ੍ਹਾਂ ਦੇ ਗੀਤਾਂ ਦੀ ਵਰਤੋਂ ਬੰਦ ਕਰਨ ਲਈ ਕਿਹਾ ਹੈ। ਹਾਲਾਂਕਿ ਰਿਪਬਲਿਕਨ ਨਾਲ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਟਰੰਪ ਦੀ ਮੁਹਿੰਮ ਟੀਮ ਨੇ ਕਿਹਾ ਕਿ ਉਨ੍ਹਾਂ ਨੂੰ ਏ.ਬੀ.ਬੀ.ਏ. ਦੇ ਗੀਤਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਹੈ। ਇਸ ਦੌਰਾਨ ਬੈਂਡ ਨੇ ਕਿਹਾ ਕਿ ਏ.ਬੀ.ਬੀ.ਏ. ਨੂੰ ਹਾਲ ਹੀ ‘ਚ ਕੁਝ ਆਨਲਾਈਨ ਵੀਡੀਓਜ਼ ਰਾਹੀਂ ਟਰੰਪ ਦੇ ਇਕ ਪ੍ਰੋਗਰਾਮ ‘ਚ ਉਨ੍ਹਾਂ ਦੇ ਗੀਤਾਂ ਅਤੇ ਵੀਡੀਓ ਦੇ ਅਣ-ਅਧਿਕਾਰਤ  ਵਰਤੋਂ ਦਾ ਪਤਾ ਲੱਗਾ ਹੈ।
ਇਸ ਦੌਰਾਨ ਬੈਂਡ ਨੇ ਕਿਹਾ ਕਿ ਏ.ਬੀ.ਬੀ.ਏ. ਅਤੇ ਉਸ ਦੇ ਪ੍ਰਤੀਨਿਧੀ ਨੇ ਤੁਰੰਤ ਉਸ ਨੂੰ ਹਟਾਉਣ ਦਾ ਅਤੇ ਅਜਿਹੀ ਸਮੱਗਰੀ ਡਿਲੀਟ ਕਰਨ ਦੀ ਅਪੀਲ ਕੀਤੀ ਹੈ। ਬੈਂਡ ਨੂੰ ਕਿਸੇ ਵੀ ਤਰ੍ਹਾਂ ਦੀ ਅਪੀਲ ਪ੍ਰਾਪਤ ਨਹੀਂ ਹੋਈ ਹੈ, ਇਸ ਲਈ ਉਨ੍ਹਾਂ ਨੂੰ ਕੋਈ ਇਜਾਜ਼ਤ ਨਹੀਂ ਦਿੱਤੀ ਗਈ। ”ਵਾਟਰਲੂ”, ”ਦਿ ਵਿਟਰ ਟੇਕਸ ਇਟ ਆਲ” ਅਤੇ ”ਮਨੀ, ਮਨੀ, ਮਮਨੀ” ਏ.ਬੀ.ਬੀ.ਏ. ਦੇ ਪ੍ਰਸਿੱਧ ਗੀਤ ਹਨ।