#INDIA

ਸਵਾਤੀ ਮਾਲੀਵਾਲ ਕੁੱਟਮਾਰ ਮਾਮਲਾ: ਕੌਮੀ ਮਹਿਲਾ ਕਮਿਸ਼ਨ ਅੱਗੇ ਪੇਸ਼ ਨਾ ਹੋਇਆ ਬਿਭਵ ਕੁਮਾਰ

ਨਵੀਂ ਦਿੱਲੀ, 17 ਮਈ (ਪੰਜਾਬ ਮੇਲ)- ‘ਆਪ’ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ‘ਤੇ ਕਥਿਤ ਹਮਲੇ ਦੇ ਮਾਮਲੇ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਹਿਯੋਗੀ ਬਿਭਵ ਕੁਮਾਰ ਅੱਜ ਕੌਮੀ ਮਹਿਲਾ ਕਮਿਸ਼ਨ (ਐੱਨ.ਸੀ.ਡਬਲਯੂ.) ਸਾਹਮਣੇ ਪੇਸ਼ ਨਹੀਂ ਹੋਇਆ। ਕਮਿਸ਼ਨ ਨੇ ਉਸ ਨੂੰ ਅੱਜ ਸਵੇਰੇ 11 ਵਜੇ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਸੀ। ਐੱਨ.ਸੀ.ਡਬਲਯੂ. ਦੀ ਮੁਖੀ ਰੇਖਾ ਸ਼ਰਮਾ ਨੇ ਕਿਹਾ, ‘ਕਮਿਸ਼ਨ ਦੀ ਟੀਮ ਵੀਰਵਾਰ ਨੂੰ ਬਿਭਵ ਕੁਮਾਰ ਦੇ ਘਰ ਨੋਟਿਸ ਦੇਣ ਗਈ ਸੀ ਪਰ ਉਹ ਘਰ ਨਹੀਂ ਸੀ। ਉਸ ਦੀ ਪਤਨੀ ਨੇ ਨੋਟਿਸ ਲੈਣ ਤੋਂ ਇਨਕਾਰ ਕਰ ਦਿੱਤਾ। ਟੀਮ ਪੁਲਿਸ ਨਾਲ ਅੱਜ ਮੁੜ ਉਸ ਦੀ ਰਿਹਾਇਸ਼ ‘ਤੇ ਗਈ। ਜੇ ਉਹ ਕੱਲ੍ਹ ਤੱਕ ਪੇਸ਼ ਨਹੀਂ ਹੁੰਦਾ ਹੈ, ਤਾਂ ਮੈਂ ਉਸ ਦੀ ਰਿਹਾਇਸ਼ ‘ਤੇ ਜਾਵਾਂਗੀ।’