#CANADA

ਸਰੀ ‘ਚ ‘ਮੇਲਾ ਤੀਆਂ ਦਾ’ 15 ਜੂਨ ਨੂੰ

ਵੈਨਕੂਵਰ, 14 ਜੂਨ (ਮਲਕੀਤ ਸਿੰਘ/ਪੰਜਾਬ ਮੇਲ)- ਸਰੀ ਦੀ 132 ਸਟਰੀਟ ‘ਤੇ ਸਥਿਤ ਤਾਜ ਪਾਰਕ ਹਾਲ ‘ਚ 15 ਜੂਨ ਸਾਮ ਨੂੰ 3 ਵਜੇ ਤੋਂ ਦੇਰ ਤੀਕ ਐਸ.3 ਮਿਊਜਿਕ ਪ੍ਰੋਡਕਸ਼ਨ ਦੇ ਸਹਿਯੋਗ ਨਾਲ ‘ਮੇਲਾ ਤੀਆਂ ਦਾ’ ਆਯੋਜਿਤ ਕਰਵਾਇਆ ਜਾ ਰਿਹਾ ਹੈ। ਸੇੈਵੀ ਸਿੰਘ ਨੇ ਇਸ ਸਬੰਧੀ ਵਿਸਥਾਰਿਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਮੇਲੇ ‘ਚ ਵੱਡੀ ਗਿਣਤੀ ‘ਚ ਲੋਕ ਸ਼ਿਰਕਤ ਕਰਨਗੇ। ਇਸ ਮੇਲੇ ‘ਚ ਪੰਜਾਬੀ ਗਾਇਕ ਸ਼ਿਵਜੋਤ,ਸੰਦੀਪ ਬਗੜ, ਮਨਜੋਤ ਢਿੱਲੋ, ਅਤੇ ਨੇਹਾ ਬਤਰਾ ਆਪਣਾ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਹਾਜ਼ਰ ਲੋਕਾਂ ਦਾ ਮੰਨੋਰੰਜਨ ਕਰਨਗੇ।