ਓਟਵਾ, 1 ਅਪ੍ਰੈਲ (ਪੰਜਾਬ ਮੇਲ)- ਕੈਨੇਡਾ ਦੇ ਸਰੀ ਵਿਚ ਭਾਰਤੀ ਮੂਲ ਦੇ ਇੱਕ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ, ਜਿਸ ਨੂੰ ਸੰਗਠਿਤ ਅਪਰਾਧ ਨਾਲ ਜੁੜੀ ਘਟਨਾ ਮੰਨਿਆ ਜਾ ਰਿਹਾ ਹੈ। ਇਹ ਵਾਰਦਾਤ ਸ਼ਨੀਵਾਰ ਰਾਤ ਨੂੰ ਸਰੀ ਦੇ ਸਲੀਵਨ ਹਾਈਟਸ ਇਲਾਕੇ ‘ਚ ਇੱਕ ਟਾਊਨਹਾਊਸ ਕੰਪਲੈਕਸ ਵਿਚ ਵਾਪਰੀ।
ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (ਆਈ.ਐੱਚ.ਆਈ.ਟੀ.) ਨੇ ਮ੍ਰਿਤਕ ਦੀ ਪਛਾਣ 27 ਸਾਲਾ ਜਸਮਨ ਸੇਖੋਂ ਵਜੋਂ ਕੀਤੀ ਹੈ। ਪੁਲਿਸ ਅਨੁਸਾਰ ਸੇਖੋਂ ਪਹਿਲਾਂ ਵੀ ਪੁਲਿਸ ਦੀਆਂ ਨਜ਼ਰਾਂ ਵਿਚ ਸੀ ਅਤੇ ਉਸ ਦੇ ਨਸ਼ਾ ਤਸਕਰੀ ਵਿਚ ਸ਼ਾਮਲ ਹੋਣ ਦਾ ਸ਼ੱਕ ਹੈ, ਜਿਸ ਕਾਰਨ ਇਹ ਇੱਕ ਟਾਰਗੇਟਿਡ ਹਮਲਾ ਜਾਪਦਾ ਹੈ।
ਚਸ਼ਮਦੀਦਾਂ ਮੁਤਾਬਕ ਇੱਕ ਗੂੜ੍ਹੇ ਰੰਗ ਦੀ ਐੱਸ.ਯੂ.ਵੀ. ਨੇ ਉਸ ਦਾ ਪਿੱਛਾ ਕੀਤਾ ਅਤੇ ਉਸ ਵਿਚੋਂ ਨਿਕਲੇ ਦੋ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ। ਘਟਨਾ ਵਾਲੀ ਥਾਂ ਦੇ ਨੇੜੇ ਇੱਕ ਸੜਦੀ ਹੋਈ ਗੱਡੀ ਵੀ ਬਰਾਮਦ ਹੋਈ ਹੈ, ਜੋ ਅਕਸਰ ਗੈਂਗਵਾਰ ਦੀ ਨਿਸ਼ਾਨੀ ਮੰਨੀ ਜਾਂਦੀ ਹੈ। ਸਰੀ ਵਿਚ ਬੀਤੇ ਦਿਨਾਂ ‘ਚ ਗੋਲੀਬਾਰੀ ਦੀ ਇਹ ਚੌਥੀ ਘਟਨਾ ਹੈ ਅਤੇ ਅਧਿਕਾਰੀ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਨ।
ਸਰੀ ‘ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

