#CANADA

ਸਰੀ ‘ਚ ਨਾਮਵਰ ਵਿਦਵਾਨ ਡਾ. ਜਗਬੀਰ ਸਿੰਘ ਦੀਆਂ ਦੋ ਨਵ-ਪ੍ਰਕਾਸ਼ਿਤ ਪੁਸਤਕਾਂ ਰਿਲੀਜ਼

ਸਰੀ, 9 ਜੂਨ (ਹਰਦਮ ਮਾਨ/ਪੰਜਾਬ ਮੇਲ)-ਅੱਜ ਏਥੇ ਨਾਮਵਰ ਵਿਦਵਾਨ ਅਤੇ ਸੈਂਟਰਲ ਯੂਨੀਵਰਸਿਟੀ ਬਠਿੰਡਾ ਦੇ ਚਾਂਸਲਰ ਡਾ. ਜਗਬੀਰ ਸਿੰਘ ਦੀਆਂ ਪੰਜਾਬੀ ਅਤੇ ਅੰਗਰੇਜ਼ੀ ਵਿਚ ਨਵ-ਪ੍ਰਕਾਸ਼ਿਤ ਪੁਸਤਕਾਂ ਭਾਰਤੀ ਸਭਿਅਤਾ ਅਤੇ ਇਸ ਦੀਆਂ ਧਾਰਮਿਕ ਪਰੰਪਰਾਵਾਂ ਅਤੇ ਅੰਗਰੇਜ਼ੀ ਪੁਸਤਕ ‘Indic Civilization and Its Dharma Traditions’ ਰਿਲੀਜ਼ ਕੀਤੀਆਂ ਗਈਆਂ। ਸਰੀ ਦੇ ਗੁਲਾਟੀ ਪਬਲਿਸ਼ਰਜ਼ ਲਿਮਟਿਡ ਬੁੱਕ ਸਟੋਰ ਵਿਚ ਇਹ ਪੁਸਤਕਾਂ ਲੋਕ ਅਰਪਣ ਕਰਨ ਸਮੇਂ ਪ੍ਰਸਿੱਧ ਸਾਹਿਤਕਾਰ ਡਾ. ਸਾਧੂ ਸਿੰਘ, ਪ੍ਰਸਿੱਧ ਚਿੱਤਰਕਾਰ ਜਰਨੈਲ ਸਿੰਘ ਆਰਟਿਸਟ, ਜਰਨਲਿਸਟ ਸੁਰਿੰਦਰ ਚਾਹਲ, ਸਤੀਸ਼ ਗੁਲਾਟੀ, ਡਾ. ਇੰਦਰਜੀਤ ਸਿੰਘ ਮਾਨ, ਭੁਪਿੰਦਰ ਮੱਲ੍ਹੀ ਅਤੇ ਹਰਦਮ ਸਿੰਘ ਮਾਨ ਮੌਜੂਦ ਸਨ।

ਇਸ ਮੌਕੇ ਰਿਗ ਵੇਦ, ਭਾਰਤੀ ਸਭਿਅਤਾ, ਮੁਗ਼ਲ ਕਾਲ, ਸਿੱਖ ਇਤਿਹਾਸ ਅਤੇ ਗੁਰੂਆਂ, ਭਗਤਾਂ ਬਾਰੇ ਚਾਰਚਾ ਹੋਈ ਜਿਸ ਵਿਚ ਮੁੱਖ ਤੌਰ ਤੇ ਡਾ. ਜਗਬੀਰ ਸਿੰਘ ਅਤੇ ਡਾ. ਸਾਧੂ ਸਿੰਘ ਨੇ ਆਪਣੇ ਵਿਚਾਰ ਪੇਸ਼ ਕੀਤੇ। ਪੰਜਾਬ ਅਤੇ ਕੈਨੇਡਾ ਵਿਚਲੀਆਂ ਸਾਹਿਤਕ ਸਰਗਰਮੀਆਂ ਬਾਰੇ ਵੀ ਗੱਲਬਾਤ ਹੋਈ। ਡਾ. ਸਾਧੂ ਸਿੰਘ ਅਤੇ ਡਾ. ਜਗਬੀਰ ਸਿੰਘ ਦੀਆਂ ਗੂੜ੍ਹੀ ਮਿੱਤਰਤਾ ਦੀਆਂ ਮਹਿਕ ਭਰੀਆਂ ਗੱਲਾਂ ਵੀ ਹੋਈਆਂ।

ਜ਼ਿਕਰਯੋਗ ਹੈ ਕਿ ਮੱਧਕਾਲੀਨ ਪੰਜਾਬੀ ਸਾਹਿਤਲੋਕਧਾਰਾ ਅਤੇ ਸਾਹਿਤਕ ਆਲੋਚਨਾ ਦੇ ਮਾਹਿਰ ਡਾ. ਜਗਬੀਰ ਸਿੰਘ 16 ਕਿਤਾਬਾਂ ਰਾਹੀਂ ਪੰਜਾਬੀ ਸਾਹਿਤ ਵਰਨਣਯੋਗ ਯੋਗਦਾਨ ਪਾ ਚੁੱਕੇ ਹਨ ਅਤੇ 100 ਤੋਂ ਵੱਧ ਰਾਸ਼ਟਰੀ / ਅੰਤਰਰਾਸ਼ਟਰੀ ਕਾਨਫਰੰਸਾਂ ਵਿੱਚ ਆਪਣੇ ਖੋਜ ਪੱਤਰ ਪੇਸ਼ ਕਰ ਚੁੱਕੇ ਹਨ। ਉਹ ਪੰਜਾਬੀ ਯੂਨੀਵਰਸਿਟੀਪਟਿਆਲਾ ਦੇ ਲਾਈਫ ਫੈਲੋ ਹਨਗੁਰੂ ਨਾਨਕ ਦੇਵ ਯੂਨੀਵਰਸਿਟੀਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੇ ਸਲਾਹਕਾਰ ਹਨ, ਇੰਡੀਅਨ ਇੰਸਟੀਚਿਊਟ ਆਫ਼ ਹਾਇਰ ਸਟੱਡੀਜ਼ ਸ਼ਿਮਲਾ ਦੇ ਮੈਂਬਰ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਦੇ ਧਰਮ ਅਤੇ ਸਭਿਅਕ ਅਧਿਐਨ ਵਿਭਾਗ ਦੇ ਸਾਬਕਾ ਪ੍ਰੋਫੈਸਰ ਵੀ ਹਨ।

Leave a comment