-ਬੱਬਰ ਖਾਲਸਾ ਇੰਟਰਨੈਸ਼ਨਲ ਨੇ ਲਈ ਪਿਛਲੇ ਦਿਨੀਂ ਖੁੱਲ੍ਹੇ ਕੈਫੇ ‘ਤੇ ਹਮਲੇ ਦੀ ਜ਼ਿੰਮੇਵਾਰੀ
ਸਰੀ, 11 ਜੁਲਾਈ (ਪੰਜਾਬ ਮੇਲ)- ਕਾਮੇਡੀਅਨ ਕਪਿਲ ਸ਼ਰਮਾ ਤੇ ਉਨ੍ਹਾਂ ਦੀ ਪਤਨੀ ਗਿੰਨੀ ਚਤਰਥ ਵੱਲੋਂ ਪਿਛਲੇ ਦਿਨੀਂ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ‘ਚ ਸ਼ੁਰੂ ਕੀਤੇ ਨਵੇਂ ‘Kap’s Cafe’ ‘ਤੇ ਬੀਤੀ ਰਾਤ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾਈਆਂ ਹਨ।
ਪਾਬੰਦੀਸ਼ੁਦਾ ਦਹਿਸ਼ਤੀ ਜਥੇਬੰਦੀ ਬੱਬਰ ਖਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਦੇ ਕਾਰਕੁਨ ਤੇ ਐੱਨ.ਆਈ.ਏ. ਨੂੰ ਅਤਿ ਲੋੜੀਂਦੇ ਵਿਅਕਤੀਆਂ ‘ਚੋਂ ਇੱਕ ਹਰਜੀਤ ਸਿੰਘ ਲਾਡੀ ਨੇ ਹਮਲੇ ਦੀ ਕਥਿਤ ਜ਼ਿੰਮੇਵਾਰੀ ਲਈ ਹੈ।
ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਕਪਿਲ ਸ਼ਰਮਾ ਜਾਂ ਸਥਾਨਕ ਪੁਲਿਸ ਵੱਲੋਂ ਅਧਿਕਾਰਤ ਬਿਆਨ ਦੀ ਉਡੀਕ ਹੈ।
ਸਰੀ ‘ਚ ਕਪਿਲ ਸ਼ਰਮਾ ਦੇ ਕੈਫੇ ‘ਤੇ ਗੋਲੀਬਾਰੀ
