#CANADA

ਸਰੀ ‘ਚ ਅਣਪਛਾਤਿਆਂ ਵੱਲੋਂ ਗੋਲੀਬਾਰੀ ਦੀ ਘਟਨਾ ‘ਚ ਇੱਕ ਜ਼ਖਮੀ

ਵੈਨਕੂਵਰ, 6 ਜੁਲਾਈ (ਮਲਕੀਤ ਸਿੰਘ/ਪੰਜਾਬ ਮੇਲ)- ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਸਰੀ ਸ਼ਹਿਰ ਦੀ 73 ਐਵਿਨਿਊ ਨੇੜੇ ਸੁਕਰਵਾਰ ਤੜਕਸਾਰ ਅਗਿਆਤ ਵਿਅਕਤੀਆਂ ਵੱਲੋਂ ਚਲਾਈ ਗਈ ਗੋਲੀ ਦੌਰਾਨ ਇਕ ਵਿਅਕਤੀ ਦੇ ਗੰਭੀਰ ਰੂਪ ‘ਚ ਫੱਟੜ ਹੋਣ ਦੀ ਸੂਚਨਾ ਮਿਲੀ ਹੈ। ਪ੍ਰਾਪਤ ਵੇਰਵਿਆਂ ਮੁਤਾਬਿਕ ਅੱਜ ਸਵੇਰੇ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ 73 ਐਵੀਨਿਉ ਨੇੜੇ ਸਥਿਤ ਹੋਮ ਡਿਪੂ ਦੀ ਪਾਰਕਿੰਗ ‘ਚ ਇਕ ਵਿਅਕਤੀ ਜ਼ਖਮੀ ਹੋ ਕੇ ਡਿੱਗਿਆ ਪਿਆ ਹੈ, ਜਿਸ ਉਪਰੰਤ ਮੌਕੇ ‘ਤੇ ਪੁੱਜੀ ਪੁਲਿਸ ਅਤੇ ਐਂਬੂਲੈਂਸ ਅਮਲੇ ਵੱਲੋਂ ਜ਼ਖਮੀ ਹੋਏ ਵਿਅਕਤੀ ਨੂੰ ਮੁੱਢਲੀ ਸਿਹਤ ਸਹਾਇਤਾ ਲਈ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਵੱਲੋਂ ਇਸ ਘਟਨਾ ਦੀ ਤਹਿ ਤੱਕ ਜਾਣ ਲਈ ਲੋੜੀਂਦੀ ਛਾਣਬੀਣ ਕੀਤੀ ਜਾ ਰਹੀ ਹੈ