#AMERICA

ਸਰਬੱਤ ਦੇ ਭਲੇ ਲਈ ਕਰਮਨ ਦੀ ਸੰਗਤ ਵੱਲੋਂ ਕਰਵਾਇਆ ਸਾਲਾਨਾ ਅਖੰਡ ਪਾਠ

ਫਰਿਜ਼ਨੋ, 27 ਨਵੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਫਰਿਜ਼ਨੋ ਦੇ ਲਾਗਲੇ ਸ਼ਹਿਰ ਕਰਮਨ ਦੀ ਸਿੱਖ ਐਸੋਸੀਏਸ਼ਨ ਦੇ ਮੈਂਬਰਾਂ ਅਤੇ ਪਰਿਵਾਰਾਂ ਵੱਲੋਂ 24 ਨਵੰਬਰ ਦਿਨ ਸ਼ੁੱਕਰਵਾਰ ਤੋਂ ਐਤਵਾਰ 26 ਨਵੰਬਰ 2023 ਤੱਕ ਕਰਮਨ ਸ਼ਹਿਰ ਦੇ ਗੁਰਦੁਆਰਾ ਆਨੰਦਗੜ੍ਹ ਸਾਹਿਬ ਵਿਖੇ ਸਰਬੱਤ ਦੇ ਭਲੇ ਲਈ ਸਾਲਾਨਾ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਗੁਰੂ ਘਰ ਦੇ ਕੀਰਤਨੀਏ ਜਥੇ ਵੱਲੋਂ ਕੀਰਤਨ ਕੀਤਾ ਗਿਆ ਅਤੇ ਭਾਈ ਮਹਿਲ ਸਿੰਘ ਚੰਡੀਗੜ੍ਹ ਦੇ ਢਾਡੀ ਜੱਥੇ ਨੇ ਢਾਡੀ ਵਾਰਾਂ ਗਾ ਕੇ ਚੰਗਾ ਸਮਾਂ ਬੰਨ੍ਹਿਆ। ਇਸ ਸਮਾਗਮ ਲਈ ਐਸੋਸੀਏਸ਼ਨ ਦੇ ਸਾਰੇ ਮੈਂਬਰ ਜਿਨ੍ਹਾਂ ਵਿਚ ਪੁਸ਼ਪਿੰਦਰ ਸਿੰਘ ਕਰੀ, ਦਿਲਬੀਰ ਸਿੰਘ ਦਿਓ, ਤੇਜਿੰਦਰ ਸਿੰਘ ਗਿੱਲ, ਅਮਨਦੀਪ ਸਿੰਘ ਭੱਠਲ, ਸੁਖਦੀਪ ਸਿੰਘ ਥਿੰਦ, ਅਮਨਦੀਪ ਸਿੰਘ ਬਧੇਸ਼ਾ ਆਦਿ ਵਧਾਈ ਦੇ ਪਾਤਰ ਹਨ। ਇਸ ਮੌਕੇ ਕੜਾਹ ਪ੍ਰਸ਼ਾਦ ਦੀ ਦੇਗ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤੇ।