#PUNJAB

ਸਰਬੱਤ ਦਾ ਭਲਾ ਚੈਰੀਟੇਬਲ Trust ਨੇ ਧੁੱਦ ਦੇ ਮੱਦੇਨਜ਼ਰ ਵਾਹਣਾਂ ‘ਤੇ ਲਗਾਏ ਰਿਫਲੈਕਟਰ

ਮਲੋਟ, 6 ਦਸੰਬਰ (ਪੰਜਾਬ ਮੇਲ)- ਡਾਕਟਰ ਐੱਸ.ਪੀ. ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਲੜੀ ਤਹਿਤ ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਦੇ ਦਿਸ਼ਾ-ਨਿਰਦੇਸ਼ਾਂ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਮਲੋਟ ਸ਼ਹਿਰ ਦੇ ਦਵਿਦਰਾ ਚੌਂਕ ਵਿਚ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਗਗਨ ਔਲਖ ਦੀ ਹਾਜ਼ਰੀ ਵਿਚ ਧੁੱਦ ਦੇ ਮੱਦੇਨਜ਼ਰ ਵੱਖ-ਵੱਖ ਵਾਹਣਾਂ ‘ਤੇ ਰਿਫਲੈਕਟਰ ਲਗਾਏ ਗਏ। ਅਰਵਿੰਦਰ ਪਾਲ ਸਿੰਘ ਬੂੜਾ ਗੁੱਜਰ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਅਤੇ ਅਨਿਲ ਜੁਨੇਜਾ ਪ੍ਰਧਾਨ ਮਲੋਟ ਇਕਾਈ ਨੇ ਦੱਸਿਆ ਕਿ ਧੁੰਦ ਦਾ ਮੌਸਮ ਸ਼ੁਰੂ ਹੋ ਗਿਆ ਹੈ ਐਕਸੀਡੈਂਟ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ਅਤੇ ਕੀਮਤੀ ਜਾਨਾਂ ਨੂੰ ਬਚਾਉਣ ਲਈ ਵੱਖ-ਵੱਖ ਵਾਹਣਾਂ ‘ਤੇ ਰਿਫਲੈਕਟਰ ਲਗਾਏ ਗਏ ਕਿਉਂਕਿ ਰਾਤ ਨੂੰ ਇਹ ਰਿਫਲੈਕਟਰ ਜਗਦੇ ਹਨ ਐਕਸੀਡੈਂਟ ਹੋਣ ਤੋਂ ਬਚਾਉਣ ਵਿਚ ਸਹਾਈ ਹੁੰਦੇ ਹਨ। ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸ੍ਰੀ ਮੁਕਤਸਰ ਸਾਹਿਬ ਵਿਖੇ 2 ਵਾਰ ਕਾਫੀ ਤਾਦਾਦ ਵਿਚ ਵੱਖ-ਵੱਖ ਵਾਹਣਾਂ ‘ਤੇ ਰਿਫਲੈਕਟਰ ਲਗਾਏ ਜਾ ਚੁੱਕੇ ਹਨ ਅਤੇ ਇਹ ਕਾਰਵਾਈ ਪੂਰੇ ਪੰਜਾਬ ਵਿਚ ਜਾਰੀ ਹੈ। ਆਉਣ ਵਾਲੇ ਸਮੇਂ ਵਿਚ ਵੀ ਮੁਫ਼ਤ ਰਿਫਲੈਕਟਰ ਧੁੰਦਾਂ ਵਿਚ ਲਗਾਤਾਰ ਲਗਾਉਣ ਨੂੰ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਰਾਮ ਸਿੰਘ, ਸੁਖਬੀਰ ਸਿੰਘ ਜੈਲਦਾਰ, ਗੁਰਚਰਨ ਸਿੰਘ ਆਸਟ੍ਰੇਲੀਆ ਵਾਲੇ, ਗੁਰਚਰਨ ਸਿੰਘ ਬੁੱਟਰ, ਜਸਵਿੰਦਰ ਸਿੰਘ ਵਾਲੀਆ, ਸੋਹਣ ਲਾਲ ਗੁੰਬਰ, ਸੁਭਾਸ਼ ਦਹੁਜਾ, ਵਰਿੰਦਰ ਤਨੇਜਾ, ਚਿੰਟੂ ਬਠਲਾ, ਕਮਲ ਬਾਂਗਲਾ, ਧਰਮਿੰਦਰ ਸ਼ਰਮਾ, ਬਲਜੀਤ ਕੌਰ, ਸਰੋਜ ਰਾਣੀ, ਮਨਦੀਪ ਕੌਰ, ਪ੍ਰਵੀਨ ਰਾਣੀ, ਸਾਹਿਲ ਕੈਥ, ਸੰਤੋਸ਼ ਰਾਣੀ, ਮੰਜੂ ਰਾਣੀ, ਪ੍ਰਿਆ ਰਾਣੀ, ਨਿਸ਼ਾ ਰਾਣੀ, ਸਵਿਤਾ ਰਾਣੀ, ਪ੍ਰਭਜੋਤ ਕੌਰ ਆਦਿ ਹਾਜ਼ਰ ਸਨ।