#PUNJAB

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਲਗਾਏ ਆਰ ਉ ਸਿਸਟਮ ਦਾ ਕੈਬਨਿਟ ਮੰਤਰੀ ਪੰਜਾਬ ਵੱਲੋਂ ਉਦਘਾਟਨ 

ਮਲੋਟ, 28  ਨਵੰਬਰ (ਪੰਜਾਬ ਮੇਲ)- ਡਾਕਟਰ ਐਸ ਪੀ ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਲੜੀ ਤਹਿਤ ਸ ਜੱਸਾ ਸਿੰਘ ਸੰਧੂ ਕੋਮੀ ਪ੍ਰਧਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਸਰਕਾਰੀ ਪ੍ਰਾਇਮਰੀ ਸਕੂਲ ਵੈਸਟ 2 ਮੰਡੀ ਹਰਜੀਰਾਮ ਮਲੋਟ ਵਿਖੇ ਬੱਚਿਆਂ ਨੂੰ ਸਾਫ ਪਾਣੀ ਪੀਣ ਲਈ  ਮੁਫ਼ਤ ਆਰ ਉ ਸਿਸਟਮ ਲਗਾਇਆ ਗਿਆ ਸੀ ਜਿਸ ਦਾ ਉਦਘਾਟਨ ਅੱਜ ਡਾਕਟਰ ਬਲਜੀਤ ਕੌਰ ਮਾਨਯੋਗ ਕੈਬਨਿਟ ਮੰਤਰੀ ਪੰਜਾਬ ਸਰਕਾਰ ਵੱਲੋਂ ਅਪਣੇ ਕਰ ਕਮਲਾਂ ਨਾਲ ਕੀਤਾ ਗਿਆ  ਉਦਘਾਟਨ ਉਪਰੰਤ ਆਪਣੇ ਭਾਸ਼ਣ ਵਿਚ ਕੈਬਨਿਟ ਮੰਤਰੀ ਪੰਜਾਬ ਸਰਕਾਰ ਵੱਲੋਂ ਡਾ ਐਸ ਪੀ ਸਿੰਘ ਓਬਰਾਏ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਅਤੇ ਟਰੱਸਟ ਵੱਲੋਂ ਦੁਨੀਆ ਭਰ ਵਿੱਚ ਕੀਤੇ ਜਾ ਰਹੇ ਮਾਨਵਤਾ ਦੀ ਭਲਾਈ ਲਈ ਕੰਮਾਂ ਦੀ ਵੀ ਚਰਚਾ ਕੀਤੀ ਗਈ। ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਜ਼ਿਲਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਮਾਲਵਾ ਖੇਤਰ ਦਾ ਪਾਣੀ ਬਹੁਤ ਹੀ ਜ਼ਹਿਰੀਲਾ ਹੋਣ ਕਾਰਨ ਬੱਚੇ ਵੱਖ ਵੱਖ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ । ਆਰ ਉ ਲੱਗਣ ਉਪਰੰਤ ਸਕੂਲ ਦੇ ਵਿਦਿਆਰਥੀਆਂ,ਅਧਿਆਪਕਾਂ, ਅਤੇ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਡਾ ਓਬਰਾਏ ਦਾ ਧੰਨਵਾਦ ਕੀਤਾ ਗਿਆ ਅਨਿਲ ਜੁਨੇਜਾ ਪ੍ਰਧਾਨ ਮਲੋਟ ਇਕਾਈ ਨੇ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਮਲੋਟ ਏਰੀਆ ਵਿੱਚ ਇਸ ਤੋਂ ਪਹਿਲਾਂ ਵੀ 18 ਆਰ ਉ ਸਿਸਟਮ ਵੱਖ ਵੱਖ ਸਕੂਲਾਂ ਵਿੱਚ ਲਗਾਏ ਜਾ ਚੁੱਕੇ ਹਨ।ਇਸ ਮੌਕੇ  ਅਰਸ਼ਦੀਪ ਸਿੰਘ ਪੀ ਏ ਅਰਵਿੰਦਰ ਪਾਲ ਸਿੰਘ ਚਾਹਲ ਜ਼ਿਲਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ, ਅਨਿਲ ਜੁਨੇਜਾ ਪ੍ਰਧਾਨ ਮਲੋਟ ਇਕਾਈ, ਜਸਬੀਰ ਸਿੰਘ ਰਿਟਾਇਰਡ ਏ ਐਸ ਆਈ, ਅਸ਼ੋਕ ਕੁਮਾਰ,ਜਸਵਿੰਦਰ ਸਿੰਘ ਵਾਲੀਆ, ਸੁਭਾਸ਼ ਦਹੂਜਾ,ਸੋਹਣ ਲਾਲ ਗੁੰਬਰ,ਜਗਜੀਤ ਸਿੰਘ ਔਲਖ, ਭਗਤ ਸਿੰਘ ਵਾਲੀਆ,ਬਲਜੀਤ ਕੌਰ,ਅੰਜਨਾ ਰਾਣੀ ਕਿਰਨਾ ਰਾਣੀ ਸੰਤੋਸ਼ ਰਾਣੀ, ਅਨਿਲ ਗੌਦਾਰਾ, ਸਕੂਲ ਪ੍ਰਿੰਸੀਪਲ, ਸਮੂਹ ਸਟਾਫ, ਮਲੋਟ ਸ਼ਹਿਰ ਦੇ ਪਤਵੰਤੇ ਹਾਜਰ ਸਨ।