#PUNJAB

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਲਗਾਇਆ ਨਿਊਰੋਥੈਰੇਪੀ, ਮੈਨੂਅਲਥਰੈਪੀ, ਸੀ.ਪੀ. ਚਾਈਲਡ ਥਰੈਪੀ ਦਾ ਮੁਫ਼ਤ ਕੈਂਪ

ਸ੍ਰੀ ਮੁਕਤਸਰ ਸਾਹਿਬ, 6 ਦਸੰਬਰ (ਪੰਜਾਬ ਮੇਲ)- ਡਾਕਟਰ ਐੱਸ.ਪੀ. ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਲੜੀ ਤਹਿਤ ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਗੁਰਦੁਆਰਾ ਸਾਹਿਬ ਪਿੰਡ ਮਾਨ ਸਿੰਘ ਵਾਲਾ ਵਿਚ ਲੋਕਾਂ ਨੂੰ ਆ ਰਹੀਆਂ ਸਰੀਰਕ ਤਕਲੀਫਾਂ ਨੂੰ ਅਸਾਨ ਤਰੀਕੇ ਨਾਲ ਹੱਲ ਕਰਨ ਲਈ ਨਿਊਰੋਥੈਰੇਪੀ, ਮੈਨੂਅਲਥਰੈਪੀ, ਸੀ.ਪੀ. ਚਾਈਲਡ ਥਰੈਪੀ ਦਾ ਕੈਂਪ ਲਗਾਇਆ ਗਿਆ। ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਜਿਸ ਵਿਚ ਡਾਕਟਰ ਸੁਖਮੰਦਰ ਸਿੰਘ ਸਰਾਂ, ਡਾਕਟਰ ਨਰਿੰਦਰ ਪਾਲ ਸਿੰਘ ਸੰਧੂ, ਡਾਕਟਰ ਸੋਰਵ ਕੁਮਾਰ ਜੁਨੇਜਾ, ਡਾਕਟਰ ਹਰਪ੍ਰੀਤ ਸਿੰਘ, ਡਾਕਟਰ ਅਵਿਨਾਸ਼ ਕੁਮਾਰ ਆਦਿ ਗਰੁੱਪ ਵੱਲੋਂ ਇਨ੍ਹਾਂ ਪ੍ਰਣਾਲੀਆਂ ਰਾਹੀਂ ਵੱਖ-ਵੱਖ ਬੀਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਪ੍ਰੇਰਿਤ ਕੀਤਾ ਅਤੇ ਬੀਮਾਰੀਆਂ ਤੋਂ ਪੀੜ੍ਹਤ ਲੋਕਾਂ ਨੂੰ ਮੌਕੇ ‘ਤੇ ਥਰੈਪੀਆ ਕਰਕੇ ਵੀ ਦਿਖਾਇਆ ਗਿਆ। ਇਸ ਮੌਕੇ ਸੀ-ਸੀ- ਹਮਿਓਨ ਹਸਪਤਾਲ ਦਾ ਵਿਸ਼ੇਸ਼ ਸਹਿਯੋਗ ਰਿਹਾ। ਵੱਖ-ਵੱਖ ਤਰ੍ਹਾਂ ਦੀਆਂ ਥਰੈਪੀਆ ਲੈਣ ਤੋਂ ਬਾਅਦ ਮਰੀਜ਼ਾਂ ਵੱਲੋਂ ਸਰੀਰਕ ਪੱਖੋਂ ਰਾਹਤ ਮਹਿਸੂਸ ਕੀਤੀ ਗਈ। ਇਸ ਮੌਕੇ ਗੁਰਬਿੰਦਰ ਸਿੰਘ ਬਰਾੜ ਇੰਚਾਰਜ ਸਾਊਥ ਵੈਸਟ ਪੰਜਾਬ, ਮਲਕੀਤ ਸਿੰਘ ਰਿਟਾ. ਬੈਂਕ ਮੈਨੇਜਰ ਮੀਤ ਪ੍ਰਧਾਨ, ਬਲਜੀਤ ਸਿੰਘ ਮਾਨ ਰਿਟਾ. ਪ੍ਰਿੰਸੀਪਲ, ਚਰਨਜੀਤ ਸਿੰਘ, ਸੁਖਬੀਰ ਸਿੰਘ ਜੈਲਦਾਰ, ਬਰਨੇਕ ਸਿੰਘ ਰਿਟਾ. ਲੈਕਚਰਾਰ, ਸੋਮ ਨਾਥ, ਮਾਸਟਰ ਰਾਜਿੰਦਰ ਸਿੰਘ, ਅਸ਼ੋਕ ਕੁਮਾਰ, ਸੁਖਦਰਸ਼ਨ ਸਿੰਘ ਬੇਦੀ ਰਿਟਾ. ਜ਼ਿਲ੍ਹਾ ਉੱਪ ਸਿੱਖਿਆ ਅਫ਼ਸਰ, ਹਰਭਗਵਾਨ ਸਿੰਘ ਖੱਪਿਆਂਵਾਲ਼ੀ ਵਾਲੀ, ਕਾਲਾ ਖੱਪਿਆਂਵਾਲ਼ੀ, ਦਰਸ਼ਨ ਸਿੰਘ ਸਰਪੰਚ ਅਤੇ ਸਮੂਹ ਮੈਂਬਰ ਪੰਚਾਇਤ ਅਤੇ ਸਮੂਹ ਨਗਰ ਨਿਵਾਸੀ ਹਾਜ਼ਰ ਸਨ।