ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਲਗਾਇਆ ਗਿਆ 503ਵਾਂ ਅੱਖਾਂ ਦਾ ਮੁਫਤ ਚੈੱਕਅਪ ਕੈਂਪ

283
Share

ਬਠਿੰਡਾ, 27 ਅਕਤੂਬਰ (ਪੰਜਾਬ ਮੇਲ)- ਪ੍ਰਸਿੱਧ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਪ੍ਰੋ. (ਡਾ.) ਐੱਸ.ਪੀ. ਸਿੰਘ ਓਬਰਾਏ, ਚੇਅਰਮੈਨ ਅਪੈਕਸ ਗਰੁੱਪ, ਦੁਬਈ ਦੀ ਯੋਗ ਗਤੀਸ਼ੀਲ ਅਗਵਾਈ ਹੇਠ ਟਰੱਸਟ ਦੀ ਸ੍ਰੀ ਮੁਕਤਸਰ ਸਾਹਿਬ ਇਕਾਈ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ 487ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਅੱਖਾਂ ਦੀਆਂ ਬਿਮਾਰੀਆਂ ਦਾ ਮੁਫਤ 503ਵਾਂ ਚੈੱਕਅੱਪ ਕੈਂਪ ਗੁਰਦੁਆਰਾ ਫਕਰਸਰ ਥੇੜ੍ਹੀ ਸਾਹਿਬ, ਗਿੱਦੜਬਾਹਾ ਵਿਖੇ ਲਗਾਇਆ ਗਿਆ, ਜਿਸ ਵਿਚ ਡਾ. ਬਲਜੀਤ ਕੌਰ ਆਈ. ਸਰਜਨ ਸਿਵਲ ਹਸਪਤਾਲ, ਸ੍ਰੀ ਮੁਕਤਸਰ ਸਾਹਿਬ ਵੱਲੋਂ 308 ਮਰੀਜ਼ਾਂ ਦੀ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਇਸ ਦਰਮਿਆਨ 29 ਮਰੀਜ਼ਾਂ ਨੂੰ ਆਪ੍ਰੇਸ਼ਨ ਦੇ ਯੋਗ ਪਾਇਆ ਗਿਆ। ਇਨ੍ਹਾਂ ਮਰੀਜ਼ਾਂ ਦੇ ਆਪ੍ਰੇਸ਼ਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਮੁਫਤ ਕਰਵਾਏ ਜਾਣਗੇ। ਇਸ ਮੌਕੇ ਗੁਰਬਿੰਦਰ ਸਿੰਘ ਬਰਾੜ ਇੰਚਾਰਜ ਮਾਲਵਾ ਜੋਨ ਅਤੇ ਅਰਵਿੰਦਰ ਪਾਲ ਸਿੰਘ ਚਾਹਲ ਜ਼ਿਲ੍ਹਾ ਪ੍ਰਧਾਨ, ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਟਰੱਸਟ ਦੀ ਕੋਈ ਵੀ ਰਸੀਦ ਬੁੱਕ ਨਹੀਂ ਹੈ, ਇਹ ਸਾਰੇ ਹੀ ਖਰਚੇ ਡਾ. ਓਬਰਾਏ ਸਾਹਿਬ ਆਪਣੀ ਨੇਕ ਕਮਾਈ ਵਿਚੋਂ ਕਰਦੇ ਹਨ। ਇਸ ਮੌਕੇ ’ਤੇ ਡਾਕਟਰ ਬਲਜੀਤ ਕੌਰ ਨੇ ਅੱਖਾਂ ਦੀਆਂ ਬਿਮਾਰੀਆਂ ਬਾਰੇ ਅਤੇ ਇਸ ਤੋਂ ਬਚਾਅ ਲਈ ਲੋਕਾਂ ਨੂੰ ਸਾਵਧਾਲ ਕੀਤਾ ਗਿਆ। ਇਸ ਮੌਕੇ ਗੁਰਬਿੰਦਰ ਸਿੰਘ ਬਰਾੜ ਇੰਚਾਰਜ ਮਾਲਵਾ ਜੋਨ, ਅਰਵਿੰਦਰ ਪਾਲ ਸਿੰਘ ਚਾਹਲ ਜ਼ਿਲ੍ਹਾ ਪ੍ਰਧਾਨ, ਸ੍ਰੀ ਮੁਕਤਸਰ ਸਾਹਿਬ, ਮਾਸਟਰ ਰਾਜਿੰਦਰ ਸਿੰਘ, ਸੋਮਨਾਥ, ਸੁਖਵੀਰ ਸਿੰਘ, ਬਰਨੇਕ ਸਿੰਘ, ਬਲਜੀਤ ਸਿੰਘ ਮਾਨ, ਬਲਵਿੰਦਰ ਸਿੰਘ ਬਰਾੜ, ਮਲੋਟ ਇੰਚਾਰਜ ਅਨਿਲ ਜੁਨੇਜਾ, ਕੋਰ ਸਿੰਘ (ਸਰਪੰਚ) ਗੁਰਮੀਤ ਸਿੰਘ (ਪੰਚਾਇਤ ਮੈਂਬਰ), ਅਵਤਾਰ ਸਿੰਘ ਜੀ.ਓ.ਜੀ., ਪਰਮਜੀਤ ਸਿੰਘ ਥੇੜੀ ਪੱਤਰਕਾਰ ਅਤੇ ਮਲਕੀਤ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ ਕਮੇਟ, ਕੰਪਿਊਟਰ ਸੈਂਟਰ ਦੇ ਵਿਦਿਆਰਥੀ ਵੀ ਮੌਜੂਦ ਸਨ।

Share