ਸਟਾਕਟਨ, 3 ਦਸੰਬਰ (ਪੰਜਾਬ ਮੇਲ)- ਕੈਲੀਫੋਰਨੀਆ ਸੂਬੇ ‘ਚ ਪੈਂਦੇ ਸਟਾਕਟਨ ਸ਼ਹਿਰ ‘ਚ ਇੱਕ ਬੈਂਕੁਇਟ ਹਾਲ ਵਿਚ ਇੱਕ ਬਰਥਡੇ ਪਾਰਟੀ ਦੌਰਾਨ ਅਚਾਨਕ ਫਾਇਰਿੰਗ ਹੋ ਗਈ। ਜਦੋਂ ਇਹ ਫਾਇਰਿੰਗ ਹੋਈ, ਤਾਂ ਉਸ ਸਮੇਂ ਪਾਰਟੀ ‘ਚ ਕਈ ਬੱਚੇ ਵੀ ਮੌਜੂਦ ਸਨ। ਇਸ ਤਾਬੜਤੋੜ ਫਾਇਰਿੰਗ ‘ਚ 4 ਲੋਕਾਂ ਦੀ ਜਾਨ ਚਲੀ ਗਈ ਹੈ, ਜਦਕਿ 10 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ।
ਅਧਿਕਾਰੀਆਂ ਨੇ ਸ਼ਨੀਵਾਰ ਰਾਤ ਨੂੰ ਦੱਸਿਆ ਕਿ ਸਟਾਕਟਨ ਵਿਚ ਗੋਲੀਬਾਰੀ ਦੀ ਘਟਨਾ ਵਿਚ ਕਈ ਲੋਕ ਜ਼ਖਮੀ ਹੋਏ ਹਨ। ਸਾਨ ਜੈਕੁਇਨ ਕਾਉਂਟੀ ਸ਼ੈਰਿਫ ਦੇ ਦਫ਼ਤਰ ਨੇ ਪੁਸ਼ਟੀ ਕੀਤੀ ਕਿ ਡਿਪਟੀਜ਼ ਇਸ ਘਟਨਾ ਦੀ ਜਾਂਚ ਕਰ ਰਹੇ ਹਨ ਅਤੇ ਕਈ ਪੀੜਤਾਂ ਨੂੰ ਇਲਾਜ ਲਈ ਹਸਪਤਾਲਾਂ ਵਿਚ ਲਿਜਾਇਆ ਗਿਆ ਹੈ।
ਹਾਲਾਂਕਿ ਅਧਿਕਾਰੀਆਂ ਨੇ ਜ਼ਖ਼ਮੀਆਂ ਦੀ ਹਾਲਤ ਬਾਰੇ ਜਾਂ ਘਟਨਾ ਦੇ ਕਾਰਨਾਂ ਬਾਰੇ ਕੋਈ ਹੋਰ ਵੇਰਵੇ ਜਾਂ ਜਾਣਕਾਰੀ ਪ੍ਰਦਾਨ ਨਹੀਂ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਗੋਲੀਬਾਰੀ ਵਾਲਾ ਇਲਾਕੇ ‘ਚ ਹਾਲੇ ਵੀ ਕਾਰਵਾਈ ਜਾਰੀ ਹੈ ਤੇ ਹੋਰ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।
ਸਟਾਕਟਨ ‘ਚ ਜਨਮਦਿਨ ਦੀ ਪਾਰਟੀ ‘ਚ ਦੌਰਾਨ ਫਾਇਰਿੰਗ ‘ਚ 4 ਲੋਕਾਂ ਦੀ ਮੌਤ; 10 ਤੋਂ ਵੱਧ ਜ਼ਖ਼ਮੀ

