ਸੈਕਰਾਮੈਂਟੋ, 27 ਨਵੰਬਰ (ਪੰਜਾਬ ਮੇਲ)- ਵ੍ਹਾਈਟ ਹਾਊਸ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਐੱਚ-1ਬੀ ਵੀਜ਼ਾ ਬਾਰੇ ਪਹੁੰਚ ਦਾ ਸਮਰਥਨ ਕੀਤਾ ਹੈ। ਪ੍ਰੈੱਸ ਸਕੱਤਰ ਕਾਰੋਲਾਈਨ ਲੀਵਿਟ ਨੇ ਕਿਹਾ ਹੈ ਕਿ ਟਰੰਪ ਵੱਲੋਂ ਵਿਦੇਸ਼ ਵਰਕਰਾਂ ਨੂੰ ਸ਼ੁਰੂ ਵਿਚ ਅਮਰੀਕਾ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ, ਜਦਕਿ ਬਾਅਦ ਵਿਚ ਇਨ੍ਹਾਂ ਦੀ ਜਗ੍ਹਾ ਅਮਰੀਕੀ ਵਰਕਰ ਲੈ ਲੈਣਗੇ। ਉਨ੍ਹਾਂ ਕਿਹਾ ਕਿ ਟਰੰਪ ਦਾ ਵਿਚਾਰ ਹੈ ਕਿ ਜੇਕਰ ਵਿਦੇਸ਼ੀ ਕੰਪਨੀਆਂ ਅਮਰੀਕਾ ਵਿਚ ਖਰਬਾਂ ਡਾਲਰ ਦਾ ਨਿਵੇਸ਼ ਕਰਦੀਆਂ ਹਨ ਤੇ ਨਾਲ ਉਹ ਵਿਦੇਸ਼ੀ ਵਰਕਰ ਵੀ ਲੈ ਕੇ ਆਉਂਦੀਆਂ ਹਨ, ਤਾਂ ਲੈ ਆਉਣ ਪਰ ਟਰੰਪ ਆਖਿਰਕਾਰ ਇਨ੍ਹਾਂ ਨੌਕਰੀਆਂ ਉਪਰ ਅਮਰੀਕੀਆਂ ਨੂੰ ਵੇਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਮੁੱਦੇ ‘ਤੇ ਰਾਸ਼ਟਰਪਤੀ ਦੀ ਪਹੁੰਚ ਬਾਰੇ ਭੰਬਲਭੂਸਾ ਪੈਦਾ ਹੋਇਆ ਹੈ, ਜਦਕਿ ਟਰੰਪ ਨੇ ਵਿਦੇਸ਼ੀ ਕੰਪਨੀਆਂ ਨੂੰ ਕਿਹਾ ਹੈ ਕਿ ਜੇਕਰ ਉਹ ਅਮਰੀਕਾ ਵਿਚ ਨਿਵੇਸ਼ ਕਰਨਾ ਚਾਹੁੰਦੀਆਂ ਹਨ, ਤਾਂ ਉਨ੍ਹਾਂ ਨੂੰ ਮੇਰੇ ਲੋਕਾਂ ਨੂੰ ਨੌਕਰੀਆਂ ਦੇਣੀਆਂ ਪੈਣਗੀਆਂ।
ਵ੍ਹਾਈਟ ਹਾਊਸ ਵੱਲੋਂ ਟਰੰਪ ਦੀ ਐੱਚ-1 ਬੀ ਵੀਜ਼ਾ ਬਾਰੇ ਪਹੁੰਚ ਦਾ ਸਮਰਥਨ

