#CANADA

‘ਵੈਨਕੂਵਰ ਵਿਚਾਰ ਮੰਚ’ ਅਤੇ ‘ਗ਼ਜ਼ਲ ਮੰਚ ਸਰੀ’ ਵੱਲੋਂ ਨਾਵਲਕਾਰ ਪਰਗਟ ਸਤੌਜ ਨਾਲ ਰੂਬਰੂ ਪ੍ਰੋਗਰਾਮ

ਸਰੀ, 20 ਜੂਨ (ਹਰਦਮ ਮਾਨ/ਪੰਜਾਬ ਮੇਲ)-  ਕੈਨੇਡਾ ਦੇ ਸਰੀ ਸ਼ਹਿਰ ਵਿਚ, ‘ਵੈਨਕੂਵਰ ਵਿਚਾਰ ਮੰਚ‘ ਅਤੇ ਗ਼ਜ਼ਲ ਮੰਚ ਸਰੀ‘ ਦੇ ਸਾਂਝੇ ਉੱਦਮ ਨਾਲ ਪੰਜਾਬੀ ਨਾਵਲਕਾਰ ਪਰਗਟ ਸਤੌਜ ਨਾਲ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ। ਜਰਨੈਲ ਆਰਟ ਗੈਲਰੀ ਦੇ ਹਾਲ ਵਿਚ ਕਰਵਾਏ ਇਸ ਰੂਬਰੂ ਵਿਚ ਲੋਅਰ-ਮੇਨ ਲੈਂਡ ਵਿਚ ਵਸਦੀਆਂ ਬਹੁਤ ਸਾਰੀਆਂ ਸਾਹਿਤਕ ਹਸਤੀਆਂ ਸ਼ਾਮਲ ਹੋਈਆਂ। ਜਿਨ੍ਹਾਂ ਵਿਚ ਸਾਧੂ ਬਿੰਨਿੰਗਸੁਖਵੰਤ ਹੁੰਦਲਬਖ਼ਸ਼ਿੰਦਰਮੋਹਨ ਗਿੱਲਰਾਜਵੰਤ ਰਾਜਸੋਹਣ ਸਿੰਘ ਪੂਨੀਜਰਨੈਲ ਸਿੰਘ ਸੇਖਾਬਿੰਦੂ ਮਠਾੜੂਡਾ: ਸੁਖਵਿੰਦਰ ਵਿਰਕਨਵਰੂਪ ਸਿੰਘਪ੍ਰਿਥੀਪਾਲ ਸੋਹੀਜਰਨੈਲ ਸਿੰਘ ਆਰਟਿਸਟਨਵਜੋਤ ਢਿੱਲੋਂਰਮਨ ਜੌਹਲਸੁਰਜੀਤ ਸਿੰਘਪਰਮਿੰਦਰ ਸਵੈਚਮੋਹਨ ਬਚਰਾ ਅਤੇ ਅੰਗਰੇਜ਼ ਬਰਾੜ ਸ਼ਾਮਲ ਸਨ। ਇਸ ਮੌਕੇ ਤੇ ਪੰਜਾਬੀ ਸਾਹਿਤ ਖ਼ਾਸ ਕਰਕੇ ਪੰਜਾਬੀ ਨਾਵਲਕਾਰੀ ਉੱਤੇ ਕਾਫ਼ੀ ਵਿਚਾਰ ਵਟਾਂਦਰਾ ਹੋਇਆ।

ਪਰਗਟ ਸਤੌਜ ਨੇ ਆਪਣੀ ਸਾਹਿਤਿਕ ਯਾਤਰਾ ਬਾਰੇ ਬਹੁਤ ਵਿਸਤਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਉਹ ਇਕ ਅਜਿਹੇ ਕਿਰਸਾਨੀ ਪਰਿਵਾਰ ਵਿਚ ਪੈਦਾ ਹੋਏ ਜਿਸ ਦਾ ਪੜ੍ਹਾਈ ਲਿਖਾਈ ਨਾਲ ਦੂਰ-ਦੂਰ ਤੱਕ ਕੋਈ ਵਾਹ-ਵਾਸਤਾ ਨਹੀਂ ਸੀ ਅਤੇ ਸਾਹਿਤਕਾਰੀ ਵੱਲੋਂ ਬਿਲਕੁਲ ਕੋਰੇ ਸਨ। ਉਨ੍ਹਾਂ ਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਦੇ ਸਕੂਲ ਵਿੱਚੋਂ ਹੀ ਪੂਰੀ ਕੀਤੀ। ਉਨ੍ਹਾਂ ਦਾ ਪਿੰਡਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪਿੰਡ ਹੈ ਅਤੇ ਭਗਵੰਤ ਮਾਨ ਦੇ ਪਿਤਾ, ਪਰਗਟ ਦੇ ਸਕੂਲ ਵਿਚ ਅਧਿਆਪਕ ਹੁੰਦੇ ਸਨ। ਪਰਗਟ ਸਤੌਜ ਨੇ ਦੱਸਿਆ ਕਿ ਆਪਣਾ ਪਹਿਲਾ ਨਾਵਲ ਭਾਗੂ‘ ਲਿਖਣ ਤੋਂ ਪਹਿਲਾਂ ਤੱਕ ਉਨ੍ਹਾਂ ਨੇ ਪੰਜਾਬੀ ਦਾ ਨਵਾਂ-ਪੁਰਾਣਾ ਸੌ ਨਾਵਲ ਪੜ੍ਹ ਲਿਆ ਸੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਨਾਵਲਾਂ ਦੇ ਪਾਤਰ ਉਨ੍ਹਾਂ ਦੇ ਆਲ਼ੇ-ਦੁਆਲੇ ਦੇ ਸਮਾਜ ਦਾ ਹੀ ਹਿੱਸਾ ਹੁੰਦੇ ਹਨ। ਜਿਵੇਂ ਕਿ ਤੀਵੀਆਂ ਨਾਵਲ ਵਿਚਲੀਆਂ ਔਰਤਾਂ ਉਨ੍ਹਾਂ ਦੇ ਪਿੰਡ ਦੀਆਂ ਹੀ ਕੁਝ ਔਰਤਾਂ ਸਨ ਅਤੇ ਨਾਚਫ਼ਰੋਸ਼ ਨਾਵਲ ਦੇ ਪਾਤਰ ਉਨ੍ਹਾਂ ਦੇ ਆਪਣੇ ਦੋਸਤਾਂ ਮਿੱਤਰਾਂ ਵਿੱਚੋਂ ਹੀ ਸਨ।

ਉਨ੍ਹਾਂ ਨੇ ਦੱਸਿਆ ਕਿ ਉਹ ਅਧਿਆਪਨ ਕਾਰਜ ਨਾਲ ਜੁੜੇ ਹੋਏ ਹਨ ਅਤੇ ਸਰੀਰਕ-ਸਿੱਖਿਆ  ਦੇ ਅਧਿਆਪਕ ਹਨ। ਉਹ ਆਪਣੇ ਸਕੂਲ ਦੀ ਲਾਇਬਰੇਰੀ ਦੇ ਵੀ ਇੰਚਾਰਜ ਹਨ ਅਤੇ ਨਵੇਂ ਵਿਦਿਆਰਥੀਆਂ ਵਿੱਚ ਕਿਤਾਬਾਂ ਪੜ੍ਹਨ ਦਾ ਰੁਝਾਨ ਪੈਦਾ ਕਰਨ ਲਈ ਹਰ ਵਕਤ ਕਾਰਜਸ਼ੀਲ ਰਹਿੰਦੇ ਹਨ। ਇਕ ਸਵਾਲ ਦੇ ਜਵਾਬ ਵਿਚਸਮਕਾਲੀ ਅਧਿਆਪਕਾਂ ਬਾਰੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਦੇ ਬਹੁਤੇ ਅਧਿਆਪਕ ਸਿਰਫ਼ ਤਨਖ਼ਾਹਾਂ ਲੈਣ ਲਈ ਹੀ ਨੌਕਰੀ ਕਰਦੇ ਹਨ ਅਤੇ ਆਪਣੇ ਕਿੱਤੇ ਦੀ ਗੰਭੀਰਤਾ ਨੂੰ ਨਹੀਂ ਸਮਝਦੇ।

ਇਸ ਰੂਬਰੂ ਵਿਚ ਉਨ੍ਹਾਂ ਕੋਲੋਂ ਉਨ੍ਹਾਂ ਦੇ ਕੰਮ ਸਬੰਧੀਪੰਜਾਬ ਸਬੰਧੀਭਾਸ਼ਾ ਸਬੰਧੀ ਅਤੇ ਉਨ੍ਹਾਂ ਦੇ ਤਜਰਬੇ ਸਬੰਧੀ ਬਹੁਤ ਸਾਰੇ ਸਵਾਲ ਕੀਤੇ ਗਏ ਜਿਨ੍ਹਾਂ ਦੇ ਉੱਤਰ ਪਰਗਟ ਸਤੌਜ ਨੇ ਬਹੁਤ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਦਿੱਤੇ।