#PUNJAB

ਵੇਂਡਲ ਸਕੂਲ ਵਿੱਚ ‘ਜੱਜ ਬੇਟੀ’ ਦਾ ਸਨਮਾਨ

ਨਕੋਦਰ, 16 ਦਸੰਬਰ (ਸਤਵੀਰ ਸਿੰਘ ਚਾਨੀਆਂ/ਪੰਜਾਬ ਮੇਲ)- ਅੱਜ ਇਥੋਂ ਦੇ ਨਜ਼ਦੀਕੀ ਪਿੰਡ ਚੱਕ ਵੇਂਡਲ ਦੇ ਸਹਸ ਵਿਖੇ, ਹਾਲ ਹੀ ਵਿੱਚ ਪੰਜਾਬ ਸਰਕਾਰ ਵੱਲੋਂ PCS Judiciary Exams ਜ਼ਰੀਏ ਚੁਣੇ ਗਏ ਜੱਜਾਂ ਵਿੱਚੋਂ, ਗੁਆਂਢੀ ਪਿੰਡ ਖੁੱਣ-ਖੁਣ ਦੀ ਮਾਣ ਮੱਤੀ ਧੀ ਬੀਬਾ ਪਾਲਿਕਾ ਦਾ ਪਰਿਵਾਰ ਸ਼੍ਰੀ ਹੁਸਨ ਲਾਲ ਪਿਤਾ, ਸ੍ਰੀ ਮਤੀ ਸੁਦੇਸ਼ ਰਾਣੀ ਮਾਤਾ,ਸ੍ਰੀ ਦੌਲਤ ਰਾਮ ਤਾਇਆ ਜੀ,ਸ੍ਰੀ ਮਤੀ ਸਰਬਜੀਤ ਕੌਰ ਚਾਚੀ ਜੀ ਸਮੇਤ ਸਕੂਲ ਦੇ ਵਿਹੜੇ ਵਿੱਚ ਪਹੁੰਚਣ ਤੇ ਸਨਮਾਨ ਕੀਤਾ ਗਿਆ।
ਇਸ ਸਮੇਂ ਸਕੂਲ ਵਿਦਿਆਰਥੀਆਂ ਨੇ ਆਪਣੇ ਸਕਿਟ ਅਤੇ ਗੀਤਾਂ ਜ਼ਰੀਏ ਮਾਣ ਮੱਤੇ ਪਲਾਂ ਨੂੰ ਬਾਖ਼ੂਬੀ ਚਿਤਰਿਆ। ਸਕੂਲ ਦੇ ਹੋਣਹਾਰ ਵਿਦਿਆਰਥੀਆਂ ਭਵਨਵੀਰ ਸਿੰਘ ਅਤੇ ਗਗਨ ਸਿੰਘ ਹੋਰਾਂ ਦੇ ਸ਼ਬਦ ਗਾਣ ਨਾਲ ਸਨਮਾਨ ਸਮਾਰੋਹ ਦੀ ਸ਼ੁਰੂਆਤ ਹੋਈ। ਪੁਰਾਣੇ ਵਿਦਿਆਰਥੀ ਅਨੀਤਾ, ਜਸਮੀਤ ਅਤੇ ਮੰਗਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਮੁਖ਼ਾਤਿਬ ਹੁੰਦਿਆਂ ‘ਜੱਜ ਬੇਟੀ’ ਤੋਂ ਪ੍ਰੇਰਨਾ ਲੈ ਕੇ ਸੰਘਰਸ਼ ਕਰਨ ਲਈ ਪ੍ਰੇਰਿਆ। ਸਕੂਲ ਮੁਖੀ ਸਤਵੀਰ ਸਿੰਘ ਚਾਨੀਆਂ ਹੋਰਾਂ ਨੇ ਆਪਣੇ ਭਾਸ਼ਣ ਵਿਚ ਜਿੱਥੇ ਪਹੁੰਚੀਆਂ ਸ਼ਖ਼ਸੀਅਤਾਂ ਨੂੰ ਜੀ ਆਇਆਂ ਕਹਿੰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ ਉਥੇ ‘ਜੱਜ ਬੇਟੀ’ ਨੂੰ ਰੋਲ ਮਾਡਲ ਮੰਨਦਿਆਂ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਆਪਣੇ ਗੀਤ ‘ਰਹਿਣਦੇ ਕੈਨੇਡਾ ਜਾਣ ਨੂੰ–‘ ਤਰੰਨਮ ਵਿੱਚ ਪੇਸ਼ ਕਰਕੇ ਵਿਦਿਆਰਥੀਆਂ ਨੂੰ ਪੰਜਾਬ ਨਾ ਛੱਡਣ ਦੀ ਨਸੀਹਤ ਦਿੱਤੀ। ਜੱਜ ਪਾਲਿਕਾ ਨੇ ਆਪਣੇ ਭਾਸ਼ਣ ਵਿੱਚ ਜਿਥੇ ਸਕੂਲ ਸਟਾਫ਼ ਦਾ ਸਨਮਾਨ ਕਰਨ ਤੇ ਧੰਨਵਾਦ ਕੀਤਾ ਉਥੇ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਅਤੇ ਅਨੁਸ਼ਾਸਨ ਦਾ ਪੱਲਾ ਫੜੀ ਰੱਖਣ ਲਈ ਪ੍ਰੇਰਿਆ। ਮਾਸਟਰ ਵਿਪਨ ਕੁਮਾਰ ਜੀ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ।ਉਪਰੋਕਤ ਦਰਜ ਤੋਂ ਇਲਾਵਾ ਪਿੰਡ ਦੇ ਮੋਹਤਬਰਾਂ ਵਿਚ,ਸ੍ਰੀ ਗੁਰਮਿੰਦਰ ਸਿੰਘ ਪੰਚ,ਸ੍ਰੀ ਹਰਪ੍ਰੀਤ ਸਿੰਘ ਚੇਅਰਮੈਨ,ਸ੍ਰੀ ਸੁਖਪਾਲ ਸਿੰਘ,ਸ.ਗੁਰਦੇਵ ਸਿੰਘ,ਸਾਬੀ Dj,ਸ੍ਰੀ ਗੁਰਮੇਲ ਸਿੰਘ,ਸ੍ਰੀ ਪਰਮਜੀਤ ਸਿੰਘ ਪੰਚ,ਸ੍ਰੀ ਸੋਢੀ ਸਿੰਘ,ਸ੍ਰੀ ਗੋਲੂ ਚੱਕੀ ਵਾਲਾ ਵਗੈਰਾ ਅਤੇ ਅਧਿਆਪਕਾਂ ਚ ਸ੍ਰੀ ਤਜਿੰਦਰ ਕੁਮਾਰ, ਮੁਨੀਸ਼ ਕੁਮਾਰ, ਇੰਦਰਜੀਤ,ਮੈਡਮ ਚੰਦਰ ਪ੍ਰਭਾ, ਮੋਨਿਕਾ ਸ਼ਰਮਾ, ਸਿੰਬਲਜੀਤ ਕੌਰ ਵਗੈਰਾ ਹਾਜ਼ਰ ਸਨ। ਅਖੀਰ ਵਿੱਚ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।