ਵਾਸ਼ਿੰਗਟਨ, 27 ਜਨਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਸ਼ਵਾਸ ਪ੍ਰਗਟ ਕੀਤਾ ਹੈ ਕਿ ਡੈਨਮਾਰਕ ਦੇ ਵਿਰੋਧ ਦੇ ਬਾਵਜੂਦ ਉਨ੍ਹਾਂ ਦਾ ਦੇਸ਼ ਗ੍ਰੀਨਲੈਂਡ ‘ਤੇ ਕੰਟਰੋਲ ਹਾਸਲ ਕਰਨ ਦੇ ਯੋਗ ਹੋਵੇਗਾ। ਟਰੰਪ ਨੇ ਏਅਰ ਫੋਰਸ ਵਨ ਵਿਚ ਵ੍ਹਾਈਟ ਹਾਊਸ ਦੇ ਪ੍ਰੈੱਸ ਪੂਲ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ, ”ਮੇਰਾ ਮੰਨਣਾ ਹੈ ਕਿ ਗ੍ਰੀਨਲੈਂਡ ਦੇ ਲੋਕ ਸੰਯੁਕਤ ਰਾਜ ਅਮਰੀਕਾ ਨਾਲ ਰਹਿਣਾ ਚਾਹੁੰਦੇ ਹਨ।”
ਉਸਨੇ ਅਮਰੀਕਾ ਵਿਚ ਟਿਕਟੌਕ ਦੇ ਭਵਿੱਖ ਬਾਰੇ ਵੀ ਗੱਲ ਕੀਤੀ। ਟਰੰਪ ਅਨੁਸਾਰ, ”ਬਹੁਤ ਸਾਰੇ ਲੋਕ” ਉਨ੍ਹਾਂ ਨਾਲ ਪਲੇਟਫਾਰਮ ਪ੍ਰਾਪਤ ਕਰਨ ਦੀ ਸੰਭਾਵਨਾ ਬਾਰੇ ਚਰਚਾ ਕਰ ਰਹੇ ਹਨ ਪਰ ਉਹ ”ਲਗਭਗ 30 ਦਿਨਾਂ ਵਿਚ” ਅੰਤਿਮ ਫ਼ੈਸਲਾ ਲੈਣ ਦਾ ਇਰਾਦਾ ਰੱਖਦੇ ਹਨ।
ਵਿਰੋਧ ਦੇ ਬਾਵਜੂਦ ਅਮਰੀਕਾ ਗ੍ਰੀਨਲੈਂਡ ‘ਤੇ ਕੰਟਰੋਲ ਹਾਸਲ ਕਰਨ ਦੇ ਯੋਗ ਹੋਵੇਗਾ : ਟਰੰਪ
