#PUNJAB #SPORTS

ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਜਰਖੜ ਹਾਕੀ ਅਕੈਡਮੀ ਦੇ ਬੱਚਿਆਂ ਨੂੰ ਵੰਡੇ ਟਰੈਕ ਸੂਟ

ਜਰਖੜ ਸਟੇਡੀਅਮ ਹਲਕਾ ਗਿੱਲ ਦੀ ਇੱਕ ਵਿਲੱਖਣ ਪਹਿਚਾਣ ਹੈ – ਸੰਗੋਵਾਲ
ਲੁਧਿਆਣਾ, 17 ਨਵੰਬਰ (ਪੰਜਾਬ ਮੇਲ)- ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖੜ ਜਿਸ ਦੀ ਪੰਜਾਬ ਦੀਆਂ ਖੇਡਾਂ ਵਿੱਚ ਇੱਕ ਵੱਖਰੀ ਪਹਿਚਾਣ ਹੈ ,ਉਸ ਅਕੈਡਮੀ ਦੇ ਟਰੇਨੀ ਬੱਚੇ ਜਿਨਾਂ ਨੇ ਮੋਗਾ ਵਿਖੇ ਕੱਲ ਤੋਂ ਹੋਣ ਵਾਲੀਆਂ ਸਕੂਲਾ ਦੀਆਂ ਰਾਜ ਪੱਧਰੀ ਖੇਡਾਂ ਵਿੱਚ ਅਤੇ ਹਾਕੀ ਇੰਡੀਆ ਵੱਲੋਂ ਕਰਵਾਈ ਜਾ ਰਹੀ ਦਿੱਲ੍ਹੀ ਵਿਖੇ ਹੋਣ ਵਾਲੀ ਕੌਮੀ ਜੂਨੀਅਰ ਹਾਕੀ ਚੈਂਪੀਅਨਸ਼ਿਪ ਹਿੱਸਾ ਲੈਣਾ ਹੈ, ਦੀਆਂ ਟੀਮਾਂ ਨੂੰ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਟਰੈਕ ਸੂਟ ਵੰਡੇ, ਰਾਜ ਪੱਧਰੀ ਸਕੂਲ ਖੇਡਾਂ ਵਿੱਚ ਮੁੱਕੇਬਾਜੀ ਵਿੱਚ ਤਮੰਗਾ ਜੇਤੂ ਬੱਚੇ ਅੰਜਲੀ ਗੁਪਤਾ ਅਤੇ ਤਰਜੋਤ ਸਿੰਘ ਜਰਖੜ ਨੂੰ ਵਿਸ਼ੇਸ਼ ਤੌਰ ਤੇ ਤਮਗੇ ਦੇ ਕੇ ਸਨਮਾਨਿਤ ਕੀਤਾ ਅਤੇ ਜਰਖੜ ਅਕੈਡਮੀ ਦੇ ਸਮੂਹ ਬੱਚਿਆਂ ਨੂੰ ਜਿੱਤ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਆਖਿਆ ਕਿ ਜਰਖੜ ਹਾਕੀ ਅਕੈਡਮੀ ਦੇ ਖਿਡਾਰੀਆਂ ਨੇ ਹਲਕਾ ਗਿੱਲ ਦੀ ਪੰਜਾਬ ਦੇ ਵਿੱਚ ਇੱਕ ਵਿਲੱਖਣ ਪਹਿਚਾਣ ਬਣਾਈ ਹੈ। ਜੋ ਸਾਡੇ ਲਈ ਇੱਕ ਮਾਣ ਵਾਲੀ ਗੱਲ ਹੈ। ਉਹਨਾਂ ਆਖਿਆ ਜੇਤੂ ਬੱਚਿਆਂ ਨੂੰ ਪੰਜਾਬ ਸਰਕਾਰ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰੇਗੀ।
ਉਹਨਾਂ ਨੇ ਸਟੇਡੀਅਮ ਦੇ ਅਧੂਰੇ ਪਏ ਕਾਰਜਾਂ ਨੂੰ ਵੀ ਪੂਰਾ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਜਰਖੜ ਹਾਕੀ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੂੰ ਜੀ ਆਇਆ ਆਖਿਆ ਅਤੇ ਇਲਾਕੇ ਵਿੱਚ ਖੇਡਾਂ ਦੀਆਂ ਬੇਹਤਰੀ ਬਾਰੇ ਆਪਸੀ ਵਿਚਾਰ ਵਟਾਂਦਰਾ ਕੀਤਾ । ਜਰਖੜ ਹਾਕੀ ਅਕੈਡਮੀ ਦੇ ਬੱਚਿਆਂ ਨੂੰ ਇਹ ਟਰੈਕ ਸੂਟ ਆਸਟਰੇਲੀਆ ਅਤੇ ਹੋਰ ਖੇਡਾਂ ਦਾ ਸਮਾਨ ਆਸਟਰੇਲੀਆ ਵਸਦੇ ਸਾਬਕਾ ਅੰਤਰਰਾਸ਼ਟਰੀ ਹਾਕੀ ਅੰਪਾਇਰ ਅਤੇ ਖੇਡ ਪ੍ਰਮੋਟਰ ਨਵਤੇਜ ਸਿੰਘ ਤੇਜਾ ਬਸਰਾ ਆਸਟਰੇਲੀਆ ਅਤੇ ਜਰਖੜ ਹਾਕੀ ਅਕੈਡਮੀ ਦੇ ਤਕਨੀਕੀ ਡਾਇਰੈਕਟਰ ਨਰਾਇਣ ਸਿੰਘ ਗਰੇਵਾਲ ਨੇ ਆਪਣੇ ਤਨ ਮਨ ਤਨ ਦੀ ਕਮਾਈ ਵਿੱਚੋਂ ਭੇਜੇ ਹਨ।
ਇਸ ਮੌਕੇ ਜਰਖੜ ਹਾਕੀ ਅਕੈਡਮੀ ਦੇ ਬੱਚਿਆਂ ਨੇ ਵੀ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੂੰ ਟਰੈਕ ਸੂਟ ਦੇ ਕੇ ਸਨਮਾਨਿਤ ਕੀਤਾ ਅਤੇ ਗਰਾਉਂਡ ਵਿੱਚ ਆਉਣ ਦਾ ਪ੍ਰਣ ਲਿਆ। ਇਸ ਮੌਕੇ ਸਾਬਕਾ ਸਰਪੰਚ ਦੇਪਿੰਦਰ ਸਿੰਘ ਡਿੰਪੀ ਜਰਖੜ ,ਸ਼ਿਗਾਰਾ ਸਿੰਘ ਜਰਖੜ, ਰਵੀ ਝਮਟ ,ਸਾਹਿਬਜੀਤ ਸਿੰਘ ਸਾਬੀ ਜਰਖੜ, ਗੁਰਮੀਤ ਸਿੰਘ ਮੰਤਰੀ ਗੁਰਸਤਿੰਦਰ ਸਿੰਘ ਪਰਗਟ ਕੋਚ ਜਰਖੜ ਅਕੈਡਮੀ ,ਗੁਰਤੇਜ ਸਿੰਘ ਬਹੋਰਾਈ , ਗੁਰਮੀਤ ਸਿੰਘ ਰੰਗਾ ਮੈਦਾਨ ਲੁਧਿਆਣਾ, ਪਵਨਦੀਪ ਸਿੰਘ ਡੰਗੋਰਾ ,ਰਘਵੀਰ ਸਿੰਘ ਡੰਗੋਰਾ , ਸਾਬਕਾ ਸਰਪੰਚ ਗੁਲਜ਼ਾਰ ਸਿੰਘ ਰਣੀਆ ਆਦਿ ਹੋਰ ਪ੍ਰਬੰਧਕ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।