ਸਿਆਟਲ, 21 ਜਨਵਰੀ (ਪੰਜਾਬ ਮੇਲ)-ਸਿਆਟਲ ਅਤੇ ਪੂਰੀ ਵਾਸ਼ਿੰਗਟਨ ਸਟੇਟ ਦੇ ਸਿੱਖ ਭਾਈਚਾਰੇ ਲਈ ਇਕ ਵੱਡੀ ਖੁਸ਼ਖ਼ਬਰੀ ਸਾਹਮਣੇ ਆਈ, ਜਦੋਂ ਇਕ ਪਹਿਲੇ ਦਸਤਾਰਧਾਰੀ ਸਿੱਖ ਸਤਨਾਮ ਸਿੰਘ ਨੇ ਵਾਸ਼ਿੰਗਟਨ ਸਟੇਟ ਪੈਟਰੋਲ ਪੁਲਿਸ ਵਿਚ ਆਪਣੀ ਨੌਕਰੀ ਜੁਆਇਨ ਕੀਤੀ। ਸਤਨਾਮ ਸਿੰਘ ਜੋ ਕਿ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਆਦਮਪੁਰ ਇਲਾਕੇ ਦੇ ਕਾਲੜਾ ਪਿੰਡ ਨਾਲ ਸੰਬੰਧਿਤ ਹੈ।
ਉਨ੍ਹਾਂ ਦੱਸਿਆ ਕਿ ਉਸ ਨੂੰ ਮਾਣ ਤੇ ਫਖ਼ਰ ਮਹਿਸੂਸ ਹੋ ਰਿਹਾ ਹੈ ਕਿ ਮੈਂ 24 ਹਫ਼ਤਿਆਂ ਦੀ ਸਖ਼ਤ ਟ੍ਰੇਨਿੰਗ ਤੋਂ ਬਾਅਦ ਆਪਣੀ ਡਿਊਟੀ ਜੁਆਇਨ ਕੀਤੀ ਹੈ। ਸਤਨਾਮ ਸਿੰਘ ਨੇ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹੁੰਦਿਆਂ ਕਿਹਾ ਕਿ ਉਹ ਪੂਰੀ ਵਾਸ਼ਿੰਗਟਨ ਸਟੇਟ ਵਿਚ ਸਟੇਟ ਪੈਟਰੋਲ ‘ਚ ਪਹਿਲਾ ਦਸਤਾਰਧਾਰੀ ਸਿੱਖ ਅਫ਼ਸਰ ਬਣਿਆ ਹੈ। ਸਤਨਾਮ ਸਿੰਘ ਨੇ ਹੋਰ ਵੀ ਸਿੱਖ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸੁਰੱਖਿਆ ਏਜੰਸੀਆਂ ਵਿਚ ਸ਼ਾਮਲ ਹੋਣ ਲਈ ਕੋਸ਼ਿਸ਼ ਕਰਨ। ਸਤਨਾਮ ਸਿੰਘ ਦੀ ਨਿਯੁਕਤੀ ਦੀ ਖ਼ਬਰ ਨਾਲ ਇਥੇ ਪੰਜਾਬੀ ਸਿੱਖ ਭਾਈਚਾਰੇ ‘ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਵਾਸ਼ਿੰਗਟਨ ਸਟੇਟ ਪੈਟਰੋਲ ਪੁਲਿਸ ‘ਚ ਬਤੌਰ ਅਫ਼ਸਰ ਪਹਿਲਾ ਦਸਤਾਰਧਾਰੀ ਸਿੱਖ ਤਾਇਨਾਤ

