#AMERICA

ਵਲੇਹੋ ਤੀਆਂ ਮੇਲਾ 21 ਜੁਲਾਈ ਨੂੰ

ਵਲੇਹੋ, 6 ਜੂਨ (ਪੰਜਾਬ ਮੇਲ)- ਪਿਛਲੇ ਲੰਮੇ ਸਮੇਂ ਤੋਂ ਕੈਲੀਫੋਰਨੀਆ ਦੇ ਵਲੇਹੋ ਸ਼ਹਿਰ ਵਿਚ ਕਰਵਾਈਆਂ ਜਾ ਰਹੀਆਂ ਤੀਆਂ ਇਸ ਵਾਰ 21 ਜੁਲਾਈ, ਦਿਨ ਐਤਵਾਰ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 6 ਵਜੇ ਤੱਕ ਹੋਣਗੀਆਂ। Dan Foley Cultural Center ਵਿਖੇ ਹੋਣ ਵਾਲੀਆਂ ਇਨ੍ਹਾਂ ਤੀਆਂ ਵਿਚ ਗਿੱਧੇ, ਬੋਲੀਆਂ, ਲੋਕ ਗੀਤ, ਡਾਂਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮਨੋਰੰਜਕ ਪ੍ਰੋਗਰਾਮ ਸਟੇਜ ਤੋਂ ਪੇਸ਼ ਕੀਤੇ ਜਾਣਗੇ। ਕੱਪੜੇ, ਗਹਿਣੇ, ਜੁੱਤੀਆਂ ਦੇ ਸਟਾਲ ਲਗਾਏ ਜਾਣਗੇ, ਜਿੱਥੋਂ ਖਰੀਦੋ-ਫਰੋਖਤ ਹੋ ਸਕੇਗੀ। ਇਸ ਤੋਂ ਇਲਾਵਾ ਖਾਣ-ਪੀਣ ਦੇ ਸਟਾਲ ਵੀ ਲੱਗਣਗੇ। ਸਟੇਜ ਦੀ ਸੇਵਾ ਆਸ਼ਾ ਸ਼ਰਮਾ ਨਿਭਾਉਣਗੇ। ਇਨ੍ਹਾਂ ਤੀਆਂ ਦੀ ਪ੍ਰਬੰਧਕ ਸੁਨੀਤਾ ਵਰਮਾ ਨੇ ਦੱਸਿਆ ਕਿ ਇਹ ਤੀਆਂ ਸਿਰਫ ਔਰਤਾਂ ਤੇ ਬੱਚਿਆਂ ਲਈ ਹੁੰਦੀਆਂ ਹਨ। ਬੂਥ ਲਾਉਣ ਅਤੇ ਸਪਾਂਸਰ ਲਈ 707-853-9006 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।