#EUROPE

ਲੰਡਨ-ਸਿੰਗਾਪੁਰ ਉਡਾਣ ‘ਚ ਝਟਕਿਆਂ ਕਾਰਨ ਯਾਤਰੀ ਦੀ ਮੌਤ; ਕਈ ਜ਼ਖ਼ਮੀ

ਬੈਂਕਾਕ, 21 ਮਈ (ਪੰਜਾਬ ਮੇਲ)- ਸਿੰਗਾਪੁਰ ਏਅਰਲਾਈਨਜ਼ ਨੇ ਕਿਹਾ ਕਿ ਲੰਡਨ-ਸਿੰਗਾਪੁਰ ਉਡਾਣ ‘ਚ ਟਰਬਿਊਲੈਂਸ (ਝਟਕੇ) ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਹੀਥਰੋ ਤੋਂ ਸਿੰਗਾਪੁਰ ਦੀ ਫਲਾਈਟ ਐੱਸ. ਕਿਉ321 ਨੂੰ ਬੈਂਕਾਕ ਵੱਲ ਮੋੜਿਆ ਗਿਆ ਅਤੇ ਬਾਅਦ ਦੁਪਹਿਰ 3.45 ਵਜੇ ਸੁਵਰਨਭੂਮੀ ਉਤਾਰਿਆ ਗਿਆ। ਏਅਰਲਾਈਨ ਨੇ ਕਿਹਾ ਕਿ ਜਹਾਜ਼ ਬੋਇੰਗ 777-300ਈਆਰ ਵਿਚ ਕੁੱਲ 211 ਯਾਤਰੀ ਅਤੇ 18 ਚਾਲਕ ਦਲ ਦੇ ਮੈਂਬਰ ਸਵਾਰ ਸਨ।