ਲੰਡਨ, 18 ਨਵੰਬਰ (ਪੰਜਾਬ ਮੇਲ)- ਪੱਛਮੀ ਲੰਡਨ ਵਿਚ ਇਸ ਹਫ਼ਤੇ ਲੜਾਈ ਤੋਂ ਬਾਅਦ ਚਾਕੂ ਨਾਲ ਜ਼ਖ਼ਮੀ ਹੋਏ 17 ਸਾਲਾ ਸਿੱਖ ਨੌਜਵਾਨ ਸਿਮਰਜੀਤ ਸਿੰਘ ਨੰਗਪਾਲ ਦੇ ਕਤਲ ਦੇ ਦੋਸ਼ ਵਿਚ ਤਿੰਨ ਵਿਅਕਤੀਆਂ ਖ਼ਿਲਾਫ਼ ਦੋਸ਼ ਆਇਦ ਕੀਤੇ ਗਏ ਹਨ। ਮੈਟਰੋਪੋਲੀਟਨ ਪੁਲਿਸ ਨੇ ਬਿਆਨ ਵਿਚ ਕਿਹਾ ਕਿ ਅਮਨਦੀਪ ਸਿੰਘ (21), ਮਨਜੀਤ ਸਿੰਘ (27) ਅਤੇ ਸਾਊਥਾਲ ਦੇ ਅਜਮੇਰ ਸਿੰਘ (31) ਖ਼ਿਲਾਫ਼ ਦੋਸ਼ ਲਗਾਏ ਗਏ ਹਨ। 71 ਸਾਲਾ ਚੌਥਾ ਵਿਅਕਤੀ, ਜਿਸ ਨੂੰ ਤਿੰਨਾਂ ਦੇ ਨਾਲ ਗਿ੍ਰਫਤਾਰ ਕੀਤਾ ਗਿਆ ਸੀ, ਹਾਲੇ ਪੁਲਿਸ ਹਿਰਾਸਤ ਵਿਚ ਹੈ।