#PUNJAB

ਲੋਕ ਸੰਪਰਕ ਦੇ ਸੇਵਾ ਮੁਕਤ ਅਧਿਕਾਰੀਆਂ ਦੇ ਜਨਮ ਦਿਨ ਮਨਾਏ ਗਏ

ਪਟਿਆਲਾ, 11 ਅਪ੍ਰੈਲ (ਪੰਜਾਬ ਮੇਲ)- ਸੇਵਾ ਮੁਕਤ ਮੁਲਾਜ਼ਮਾ ਨੂੰ ਆ ਰਹੇ ਗਰਮੀ ਦੇ ਮੌਸਮ ਵਿੱਚ ਧਿਆਨ ਨਾਲ ਵਿਚਰਨਾ ਚਾਹੀਦਾ। ਤੰਦਰੁਸਤ ਸਿਹਤ ਲਈ ਸਵੇਰੇ ਸ਼ਾਮ ਨੂੰ ਸੈਰ ਦੋ ਵਾਰ ਕਰਨੀ ਚਾਹੀਦੀ ਹੈ। ਖਾਣ ਪੀਣ ਵਿੱਚ ਵੀ ਇਤਿਹਾਤ ਵਰਤਣੀ ਜ਼ਰੂਰੀ ਹੈ। ਮੈਦੇ ਵਾਲੀਆਂ ਚੀਜ਼ਾਂ ਵੀ ਨਹੀਂ ਖਾਣੀਆਂ ਚਾਹੀਦੀਆਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੁਰਜੀਤ ਸਿੰਘ ਸੈਣੀ ਪ੍ਰਧਾਨ ਜਿਲ੍ਹਾ ਲੋਕ ਸੰਪਰਕ ਵਿਭਾਗ ਪਟਿਆਲਾ ਨੇ ਸੇਵਾ ਮੁਕਤ ਮੁਲਾਜ਼ਮਾ ਦੀ ਵੈਲਫੇਅਰ ਐਸੋਸੀਏਸ਼ਨ ਵੱਲੋਂ ਆਯੋਜਤ ਮਹੀਨਾਵਰ ਮੀਟਿੰਗ ਵਿੱਚ ਬੋਲਦਿਆਂ ਕੀਤਾ। ਇਸ ਮੀਟਿੰਗ ਦੀ ਪ੍ਰਧਾਨਗੀ ਰਾਜ ਕੁਮਾਰ ਸਾਬਕਾ ਡਰਾਇਵਰ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਪਟਿਆਲਾ ਨੇ ਕੀਤੀ।
ਇਸ ਮੌਕੇ ‘ਤੇ ਸ਼੍ਰੀਮਤੀ ਪਰਮਜੀਤ ਕੌਰ ਸੋਢੀ ਅਤੇ ਸ਼੍ਰੀ ਨਵਲ ਕਿਸ਼ੋਰ ਦੇ ਜਨਮ ਦਿਨ ਕੇਕ ਕੱਟਕੇ ਮਨਾਏ ਗਏ। ਸਾਰੇ ਮੈਂਬਰਾਂ ਨੇ ਦੋਹਾਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ। ਸ਼੍ਰੀ ਜੈ ਕ੍ਰਿਸ਼ਨ ਕੈਸ਼ਅਪ ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਨੇ ਵਿਭਾਗ ਦੀ ਨੌਕਰੀ ਦੌਰਾਨ ਹੋਏ ਖੱਟੇ ਮਿੱਠੇ ਤਜ਼ਰਬੇ ਸਾਂਝੇ ਕੀਤੇ। ਮੀਟਿੰਗ ਵਿਚ ਸ਼੍ਰੀਮਤੀ ਵੀਨਾ ਕੁਮਾਰੀ ਸਹਾਇਕ, ਸ਼੍ਰੀ ਹਾਕਮ ਥਾਪਰ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਪਟਿਆਲਾ ਦੇ ਪਿਤਾ ਸ਼੍ਰੀ ਸਰਵਣ ਸਿੰਘ ਥਾਪਰ ਅਤੇ ਸ਼੍ਰੀ ਭੁਪੇਸ਼ ਚੱਠਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਫ਼ਤਿਹਗੜ੍ਹ ਸਾਹਿਬ ਦੇ ਪਿਤਾ ਸ਼੍ਰੀ ਮਦਨ ਮੋਹਨ ਚੱਠਾ ਦੇ ਸਵਰਗਵਾਸ ਹੋਣ ਤੇ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੀਟਿੰਗ ਵਿੱਚ ਅਮਰਜੀਤ ਸਿੰਘ ਵੜੈਚ, ਉਜਾਗਰ ਸਿੰਘ, ਸੁਰਜੀਤ ਸਿੰਘ ਸੈਣੀ, ਜੈ ਕ੍ਰਿਸ਼ਨ ਕੈਸ਼ਅਪ, ਅਸ਼ੋਕ ਕੁਮਾਰ ਸ਼ਰਮਾ, ਪਰਮਜੀਤ ਕੌਰ ਸੋਢੀ, ਸ਼ਾਮ ਸੁੰਦਰ, ਨਰਾਤਾ ਸਿੰਘ ਸਿੱਧੂ, ਨਵਲ ਕਿਸ਼ੋਰ, ਜੀ.ਆਰ.ਕੁਮਰਾ, ਪਰਮਜੀਤ ਸਿੰਘ ਸੇਠੀ, ਵਿਮਲ ਕੁਮਾਰ ਲਕੋਤਰਾ, ਗੁਰਪ੍ਰਤਾਪ ਸਿੰਘ ਜੀ.ਪੀ., ਰਾਜ ਕੁਮਾਰ ਅਤੇ ਪਾਲ ਸਿੰਘ ਸ਼ਾਮਲ ਹੋਏ।