#PUNJAB

ਲੋਕ ਸੰਪਰਕ ਦੇ ਚਾਰ ਸੇਵਾਮੁਕਤ ਅਧਿਕਾਰੀਆਂ ਦੇ ਜਨਮ ਦਿਨ ਮਨਾਏ ਗਏ

ਪਟਿਆਲਾ, 16 ਫਰਵਰੀ (ਪੰਜਾਬ ਮੇਲ)- ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਜਾਇੰਜ ਮੰਗਾਂ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ। ਕਿਸਾਨ ਦੇਸ਼ ਦੇ ਅੰਨਦਾਤਾ ਹਨ, ਜੇਕਰ ਉਹ ਸੰਤੁਸ਼ਟ ਹੋਣਗੇ, ਤਾਂ ਭਾਰਤ ਦੇ ਲੋਕ ਵੀ ਸੰਤੁਸ਼ਟ ਹੋਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੁਰਜੀਤ ਸਿੰਘ ਸੈਣੀ ਪ੍ਰਧਾਨ ਜ਼ਿਲ੍ਹਾ ਲੋਕ ਸੰਪਰਕ ਵਿਭਾਗ ਪਟਿਆਲਾ ਨੇ ਸੇਵਾਮੁਕਤ ਮੁਲਾਜ਼ਮਾ ਦੀ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਆਯੋਜਿਤ ਮਹੀਨਾਵਰ ਮੀਟਿੰਗ ਵਿਚ ਬੋਲਦਿਆਂ ਕੀਤਾ। ਉਨ੍ਹਾਂ ਅੱਗੋਂ ਕਿਹਾ ਕਿ ਪੰਜਾਬ ਸਰਕਾਰ ਨੂੰ ਪੈਨਸ਼ਨਰਾਂ ਦੀਆਂ ਮੰਗਾਂ ਵੀ ਪ੍ਰਵਾਨ ਕਰਨੀਆਂ ਚਾਹੀਦੀਆਂ ਹਨ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਪੰਜਾਬ ਸਰਕਾਰ ਦੀ ਸੇਵਾ ਵਿਚ ਲਗਾਇਆ ਹੈ। ਬੁਢਾਪੇ ਵਿਚ ਉਨ੍ਹਾਂ ਨੂੰ ਸਿਹਤ ਦੀਆਂ ਬਿਮਾਰੀਆਂ ਦਾ ਇਲਾਜ ਕਰਵਾਉਣ ਲਈ ਆਰਥਿਕ ਮਦਦ ਦੀ ਲੋੜ ਹੁੰਦੀ ਹੈ। ਉਨ੍ਹਾਂ ਨੂੰ ਡੀ.ਏ. ਦੀਆਂ ਕਿਸ਼ਤਾਂ ਵੀ ਦੇਣੀਆਂ ਚਾਹੀਦੀਆਂ ਹਨ।
ਇਸ ਮੀਟਿੰਗ ਵਿਚ ਸਰਵ ਸ਼੍ਰੀ ਸੁਰਜੀਤ ਸਿੰਘ ਸੈਣੀ, ਜੀ.ਆਰ. ਕੁਮਰਾ, ਗੁਰਪ੍ਰਤਾਪ ਸਿੰਘ ਜੀ.ਪੀ. ਅਤੇ ਸੁਰਜੀਤ ਸਿੰਘ ਦੇ ਜਨਮ ਦਿਨ ਕੇਕ ਕੱਟਕੇ ਮਨਾਏ ਗਏ। ਐਸੋਸੀਏਸ਼ਨ ਦੀ ਹਰ ਮਹੀਨੇ ਮੀਟਿੰਗ ਹੁੰਦੀ ਹੈ, ਉਸ ਮਹੀਨੇ ਜਿਹੜੇ ਮੁਲਾਜ਼ਮਾਂ ਦੇ ਜਨਮ ਦਿਨ ਹੁੰਦੇ ਹਨ, ਉਹ ਕੇਕ ਕੱਟ ਕੇ ਮਨਾਏ ਜਾਂਦੇ ਹਨ। ਮੀਟਿੰਗ ਵਿਚ ਉਜਾਗਰ ਸਿੰਘ, ਸੁਰਜੀਤ ਸਿੰਘ ਦੁਖੀ, ਪਰਮਜੀਤ ਕੌਰ, ਅਸ਼ੋਕ ਕੁਮਾਰ, ਸ਼ਾਮ ਸੁੰਦਰ, ਨਰਾਤਾ ਸਿੰਘ ਸਿੱਧੂ, ਨਵਲ ਕਿਸ਼ੋਰ, ਪਰਮਜੀਤ ਸਿੰਘ ਸੇਠੀ, ਵਿਮਲ ਕੁਮਾਰ ਲਕੋਤਰਾ ਅਤੇ ਪਾਲ ਸਿੰਘ ਸ਼ਾਮਲ ਹੋਏ। ਮੈਂਬਰਾਂ ਨੇ ਜਨਮ ਦਿਵਸ ਵਾਲਿਆਂ ਨੂੰ ਮੁਬਾਰਕਬਾਦ ਦਿੱਤੀ ਗਈ ਤੇ ਉਨ੍ਹਾਂ ਦੀ ਲੰਬੀ ਅਤੇ ਤੰਦਰੁਸਤ ਜੀਵਨ ਦੀ ਕਾਮਨਾ ਕੀਤੀ। ਇਸ ਮੌਕੇ ‘ਤੇ ਮੀਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਸੁੰਦਰ ਲਾਲ ਦੀ ਮੌਤ ‘ਤੇ ਦੋ ਮਿੰਟ ਦਾ ਮੋਨ ਰੱਖਿਆ ਗਿਆ।