ਅੰਮ੍ਰਿਤਸਰ, 4 ਜੂਨ (ਪੰਜਾਬ ਮੇਲ)- ਪੰਜਾਬ ਵਿਚ 13 ਲੋਕ ਸਭਾ ਸੀਟਾਂ ‘ਤੇ 1 ਜੂਨ ਨੂੰ ਹੋਈਆਂ ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾ ਰਹੇ ਹਨ। ਇਸ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ। ਇਸੇ ਤਹਿਤ ਅੰਮ੍ਰਿਤਸਰ ਸੀਟ ‘ਤੇ ਵੀ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਸ਼ੁਰੂਆਤ ਰੁਝਾਨ ‘ਚ ਸਭ ਤੋਂ ਪਹਿਲਾਂ ਭਾਜਪਾ ਦੇ ਉਮੀਦਵਾਰ ਤਰਨਜੀਤ ਸੰਧੂ ਅੱਗੇ ਰਹੇ। ਜਿਸ ਤੋਂ ‘ਆਪ’ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ1402 , ਕਾਂਗਰਸ ਦੇ ਉਮੀਦਵਾਰ ਗਰਜੀਤ ਸਿੰਘ ਔਜਲਾ 2097 , ਅਕਾਲੀ ਦੇ ਉਮੀਦਵਾਰ ਅਨਿਲ ਜੋਸ਼ੀ 1147 ਅਤੇ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ 1052 ਹਨ।
ਪਹਿਲੇ ਰਾਊਂਡ ‘ਚ ਅੱਗੇ:
ਗੁਰਜੀਤ ਸਿੰਘ ਔਜਲਾ (ਕਾਂਗਰਸ)- 21933
ਕੁਲਦੀਪ ਸਿੰਘ ਧਾਲੀਵਾਲ (ਆਪ)- 17610
ਅਨਿਲ ਜੋਸ਼ੀ (ਅਕਾਲੀ)-11010
ਤਰਨਜੀਤ ਸਿੰਘ ਸੰਧੂ ਸਮੁੰਦਰੀ (ਭਾਜਪਾ) -18970
ਈਮਾਨ ਸਿੰਘ ਮਾਨ (ਅ)- 2061