ਨਵੀਂ ਦਿੱਲੀ, 20 ਮਈ (ਪੰਜਾਬ ਮੇਲ)- ਲੋਕ ਸਭਾ ਚੋਣਾਂ ਦੇ ਪੰਜਵੇਂ ਗੇੜ ਵਿਚ ਸ਼ਾਮ 7.45 ਵਜੇ ਤੱਕ 57.47 ਫੀਸਦੀ ਮਤਦਾਨ ਦਰਜ ਕੀਤਾ ਗਿਆ। ਇਹ ਜਾਣਕਾਰੀ ਚੋਣ ਕਮਿਸ਼ਨ ਨੇ ਦਿੱਤੀ ਹੈ। ਪੰਜਵੇਂ ਪੜਾਅ ਦੀਆਂ ਵੋਟਾਂ ਖਤਮ ਹੋਣ ਦੇ ਨਾਲ ਹੀ ਚੱਲ ਰਹੀਆਂ ਲੋਕ ਸਭਾ ਚੋਣਾਂ ਲਈ 25 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ 428 ਹਲਕਿਆਂ ਵਿਚ ਵੋਟਿੰਗ ਮੁਕੰਮਲ ਹੋ ਗਈ ਹੈ। ਹੁਣ ਚੋਣਾਂ ਦੇ ਦੋ ਹੋਰ ਗੇੜ 25 ਮਈ ਅਤੇ 1 ਜੂਨ ਬਾਕੀ ਹਨ। ਚੋਣ ਕਮਿਸ਼ਨ ਨੇ ਕਿਹਾ ਕਿ ਸ਼ਾਮ 6 ਵਜੇ ਤੱਕ ਵੀ ਵੱਡੀ ਗਿਣਤੀ ਲੋਕ ਵੋਟਰ ਪੋਲਿੰਗ ਸਟੇਸ਼ਨਾਂ ‘ਤੇ ਕਤਾਰਾਂ ਵਿਚ ਸਨ।