#PUNJAB

ਲੋਕ ਸਭਾ ਚੋਣਾਂ: ਪੰਜਾਬ ‘ਚ BJP ਵੱਲੋਂ ਪਾਰਟੀ ਦੀ ਮਜ਼ਬੂਤੀ ਲਈ ਚਾਰਾਜੋਈ ਸ਼ੁਰੂ

ਚੰਡੀਗੜ੍ਹ, 10 ਜਨਵਰੀ (ਪੰਜਾਬ ਮੇਲ)-ਭਾਰਤੀ ਜਨਤਾ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਦਾ ਸਮਾਂ ਨੇੜੇ ਆਉਣ ਦੇ ਨਾਲ-ਨਾਲ ਪੰਜਾਬ ਵਿਚ ਭਾਜਪਾ ਨੂੰ ਮਜ਼ਬੂਤ ਕਰਨ ਲਈ ਚਾਰਾਜੋਈ ਕੀਤੀ ਜਾ ਰਹੀ ਹੈ। ਇਸ ਲਈ ਭਾਜਪਾ ਵੱਲੋਂ ਆਪਣੇ ਸਾਰੇ ਸੈੱਲਾਂ ਦਾ ਗਠਨ ਕੀਤਾ ਗਿਆ ਹੈ। ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਭਾਜਪਾ ਦੇ 31 ਸੈੱਲਾਂ ਦੇ ਕਨਵੀਨਰ ਤੇ ਕੋ-ਕਨਵੀਨਰਾਂ ਦਾ ਐਲਾਨ ਕਰ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਦਿਨੇਸ਼ ਸਰਪਾਲ ਨੂੰ ਟਰੇਡ ਸੈੱਲ ਦਾ ਕਨਵੀਨਰ, ਐਡਵੋਕੇਟ ਐੱਨ. ਕੇ. ਵਰਮਾ ਨੂੰ ਲੀਗਲ, ਪੀ.ਕੇ. ਐੱਸ. ਭਾਰਦਵਾਜ ਨੂੰ ਬੁੱਧੀਜੀਵੀ, ਰੋਹਿਤ ਕੁਮਾਰ ਅਗਰਵਾਲ ਨੂੰ ਰਾਈਸ ਟਰੇਡ, ਵਿਨੀਤ ਜੋਸ਼ੀ ਨੂੰ ਮੀਡੀਆ ਮੈਨੇਜਮੈਂਟ, ਸੁਭਾਸ਼ ਡਾਵਰ ਨੂੰ ਐੱਮ.ਐੱਸ.ਐੱਮ.ਈ. ਸੈੱਲਾਂ ਦਾ ਕਨਵੀਨਰ ਲਗਾਇਆ ਗਿਆ ਹੈ। ਕੇ.ਕੇ. ਮਲਹੋਤਰਾ ਨੂੰ ਲੋਕਲ ਬਾਡੀ, ਗੋਬਿੰਦ ਅਗਰਵਾਲ ਨੂੰ ਬੂਥ ਮੈਨੇਜਮੈਂਟ, ਰਾਜੇਸ਼ ਕੁਮਾਰ ਮਿਸ਼ਰਾ ਨੂੰ ਪੁਰਾਂਚਲ, ਸੰਨੀ ਸ਼ਰਮਾ ਨੂੰ ਸਪੋਰਟਸ, ਡਾ. ਨਰੇਸ਼ ਨੂੰ ਮੈਡੀਕਲ, ਪ੍ਰਤੀਕ ਅਹਲੂਵਾਲੀਆ ਨੂੰ ਟਰੇਨਿੰਗ, ਹੌਬੀ ਧਾਲੀਵਾਲ ਨੂੰ ਸੱਭਿਆਚਾਰ ਤੇ ਦਿਹਾਤੀ ਸਪੋਰਟਸ, ਚੰਦਰ ਮੋਹਨ ਹਾਂਡਾ ਨੂੰ ਗਊ ਰੱਖਿਆ, ਬਲਵਿੰਦਰ ਸਿੰਘ ਲਾਡੀ ਨੂੰ ਪੰਚਾਇਤੀ ਰਾਜ ਸੈੱਲ ਦਾ ਕਨਵੀਨਰ ਲਗਾਇਆ ਗਿਆ ਹੈ। ਜੁਗਰਾਜ ਸਿੰਘ ਨੂੰ ਕੋਆਪਰੇਟਿਵ, ਪੰਕਜ ਮਹਾਜਨ ਨੂੰ ਸਿੱਖਿਆ, ਗਗਨ ਵਿਧੂ ਨੂੰ ਐੱਨ.ਆਰ.ਆਈ., ਸੁਨੀਲ ਮੌਦਗਿਲ ਨੂੰ ਹਿਮਾਚਲ, ਆਸ਼ੂ ਵਧਵਾ ਨੂੰ ਇੰਡਸਟਰੀ, ਰਾਜ ਕੁਮਾਰ ਮੱਗੋ ਨੂੰ ਸਵੱਛ ਭਾਰਤ, ਐਡਵੋਕੇਟ ਕਾਮੇਸ਼ਵਰ ਨੂੰ ਮਨੁੱਖੀ ਅਧਿਕਾਰੀ, ਮਨਜਿੰਦਰ ਸਿੰਘ ਨੂੰ ਐੱਨ.ਜੀ.ਓ., ਤਰਸੇਮ ਸਿੰਘ ਨੂੰ ਮਨਰੇਗਾ, ਰਣਬੀਰ ਸਿੰਘ ਨੂੰ ਡੀ.ਐੱਨ.ਟੀ. ਦਾ ਕਨਵੀਨਰ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਸਾਰੇ ਸੈੱਲਾਂ ਦੇ ਕੋ-ਕਨਵੀਨਰਾਂ ਦਾ ਵੀ ਐਲਾਨ ਕੀਤਾ ਗਿਆ ਹੈ।