ਸੈਕਰਾਮੈਂਟੋ, ਕੈਲੀਫੋਰਨੀਆ, 18 ਫਰਵਰੀ (ਹੁਸਨ ਲੜੋਆ ਬੰਗਾ/ ਪੰਜਾਬ ਮੇਲ)-ਕੈਲੀਫੋਰਨੀਆ ਦੇ ਸ਼ਹਿਰ ਲਾਸ ਏਂਜਲਸ ਵਿਚ ਗੈਸ ਲਿਜਾ ਰਹੇ ਇਕ ਸੈਮੀ ਟਰੱਕ ਵਿਚ ਹੋਏ ਜਬਰਦਸਤ ਧਮਾਕੇ ਉਪਰੰਤ ਲੱਗੀ ਅੱਗ ਉਪਰ ਕਾਬੂ ਪਾਉਣ ਦੇ ਯਤਨ ਦਰਮਿਆਨ ਅੱਗ ਬੁਝਾਊ ਵਿਭਾਗ ਦੇ 9 ਕਾਮੇ ਜਖਮੀ ਹੋ ਗਏ ਜਿਨਾਂ ਵਿਚੋਂ 2 ਦੀ ਹਾਲਤ ਗੰਭੀਰ ਦਸੀ ਜਾਂਦੀ ਹੈ। ਇਹ ਜਾਣਕਾਰੀ ਅੱਗ ਬੁਝਾਊ ਵਿਭਾਗ ਨੇ ਦਿੱਤੀ ਹੈ। ਲਾਸ ਏਂਜਲਸ ਫਾਇਰ ਕੈਪਟਨ ਏਰਿਕ ਸਕਾਟ ਨੇ ਕਿਹਾ ਹੈ ਕਿ ਸੈਮੀ ਟਰੱਕ ਦੇ ਦੋ ਟੈਂਕਾਂ ਵਿਚ ਕੰਪਰੈਸਡ ਨੈਚਰਲ ਗੈਸ ਭਰੀ ਹੋਈ ਸੀ ਜਿਨਾਂ ਵਿਚੋਂ ਇਕ ਟੈਂਕ ਵਿਚ ਹੋਏ ਧਮਾਕੇ ਉਪਰੰਤ ਅੱਗ ਲੱਗ ਗਈ। 9 ਜਖਮੀਆਂ ਨੂੰ ਹਾਰਬੋਰ ਯੂ ਸੀ ਐਲ ਏ ਮੈਡੀਕਲ ਸੈਂਟਰ ਵਿਚ ਦਾਖਲ ਕਰਵਾਇਆ ਗਿਆ ਹੈ ਜਿਨਾਂ ਵਿਚੋਂ 2 ਗੰਭੀਰ ਜਖਮੀ ਹਨ ਜਦ ਕਿ ਬਾਕੀ 7 ਦੀ ਹਾਲਤ ਠੀਕ ਹੈ।
ਲਾਸ ਏਂਜਲਸ ਵਿਚ ਗੈਸ ਲਿਜਾ ਰਹੇ ਸੈਮੀ ਟਰੱਕ ਵਿਚ ਜਬਰਦਸਤ ਧਮਾਕੇ ਉਪਰੰਤ ਲੱਗੀ ਅੱਗ, 9 ਜਖਮੀ, 2 ਦੀ ਹਾਲਤ ਗੰਭੀਰ
