ਮੁੰਬਈ, 16 ਦਸੰਬਰ (ਪੰਜਾਬ ਮੇਲ)- ਰੋਹਿਤ ਸ਼ਰਮਾ ਨੇ ਮੁੰਬਈ ਇੰਡੀਅਨਜ਼ ਨੂੰ ਆਈ.ਪੀ.ਐੱਲ. ਦੀ ਸਭ ਤੋਂ ਸਫਲ ਟੀਮ ਬਣਾਇਆ ਹੈ। ਉਨ੍ਹਾਂ ਦੀ ਕਪਤਾਨੀ ‘ਚ ਮੁੰਬਈ ਨੇ 5 ਵਾਰ ਖਿਤਾਬ ਜਿੱਤਿਆ ਹੈ। ਇਸ ਦੌਰਾਨ ਹਾਰਦਿਕ ਪੰਡਯਾ ਨੂੰ ਟੀਮ ਵਿੱਚ ਲਿਆ ਕੇ ਕਪਤਾਨ ਬਣਾਇਆ ਗਿਆ ਤੇ ਰੋਹਿਤ ਸ਼ਰਮਾ ਤੋਂ ਕਪਤਾਨੀ ਖੋਹ ਲਈ ਗਈ, ਇਹ ਫ਼ੈਸਲਾ ਹੈਰਾਨ ਕਰਨ ਵਾਲਾ ਹੈ।
ਮੁੰਬਈ ਇੰਡੀਅਨਜ਼ ‘ਚ ਰੋਹਿਤ ਸ਼ਰਮਾ ਦੇ ਫੈਨਜ਼ ਜ਼ਿਆਦਾ ਹਨ। ਉਨ੍ਹਾਂ ਮੈਨੇਜਮੈਂਟ ਦੇ ਇਸ ਫ਼ੈਸਲੇ ‘ਤੇ ਗੁੱਸਾ ਜ਼ਾਹਿਰ ਕੀਤਾ ਹੈ। ਮੁੰਬਈ ਇੰਡੀਅਨਜ਼ ਦੇ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ ‘ਤੇ ਆਪਣੀ ਨਾਰਾਜ਼ਗੀ ਪ੍ਰਗਟਾਈ ਹੈ। ਪ੍ਰਸ਼ੰਸਕਾਂ ਨੇ ਰੋਹਿਤ ਸ਼ਰਮਾ ਤੋਂ ਬਿਨਾਂ ਟੀਮ ਦਾ ਸਮਰਥਨ ਨਾ ਕਰਨ ਦੀ ਗੱਲ ਕੀਤੀ।
ਇਸ ਦੀ ਮਿਸਾਲ ਵੀ ਰਾਤੋ-ਰਾਤ ਦੇਖਣ ਨੂੰ ਮਿਲ ਗਈ। ਰੋਹਿਤ ਸ਼ਰਮਾ ਦੇ ਫੈਨਜ਼ ਨੇ ਤੁਰੰਤ ਮੁੰਬਈ ਇੰਡੀਅਨਜ਼ ਦੇ ਇੰਸਟਾਗ੍ਰਾਮ ਪੇਜ ਨੂੰ ਅਨਫਾਲੋ ਕਰ ਦਿੱਤਾ। ਪ੍ਰਸ਼ੰਸਕਾਂ ਨੇ ਵੱਡੀ ਗਿਣਤੀ ਵਿੱਚ ਆ ਕੇ ਮੁੰਬਈ ਇੰਡੀਅਨਜ਼ ਨੂੰ ਸਮਰਥਨ ਦੇਣ ਤੋਂ ਇਨਕਾਰ ਕਰ ਦਿੱਤਾ। ਰੋਹਿਤ ਨੂੰ ਕਪਤਾਨੀ ਤੋਂ ਹਟਾਉਂਦੇ ਹੀ ਮੁੰਬਈ ਇੰਡੀਅਨਜ਼ ਦੇ ਇੰਸਟਾਗ੍ਰਾਮ ਪੇਜ ਨੂੰ 5 ਲੱਖ ਤੋਂ ਜ਼ਿਆਦਾ ਲੋਕਾਂ ਨੇ ਅਨਫਾਲੋ ਕਰ ਦਿੱਤਾ ਸੀ। ਇਸ ਗਿਣਤੀ ਨੂੰ ਘੱਟ ਨਹੀਂ ਮੰਨਿਆ ਜਾ ਸਕਦਾ।