ਮਾਸਕੋ, 31 ਅਗਸਤ (ਪੰਜਾਬ ਮੇਲ)- ਰੂਸ ਦੇ ਧੁਰ ਪੂਰਬੀ ਖ਼ਿੱਤੇ ਵਿਚ ਇਕ ਹੈਲੀਕਾਪਟਰ ਲਾਪਤਾ ਹੋ ਗਿਆ, ਜਿਸ ਵਿਚ 22 ਵਿਅਕਤੀ ਸਵਾਰ ਸਨ। ਰਾਹਤਕਾਰੀਆਂ ਵੱਲੋਂ ਇਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਰੂਸ ਦੀ ਫੈਡਰਲ ਏਅਰ ਟਰਾਂਸਪੋਰਟ ਏਜੰਸੀ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਐੱਮ.ਆਈ.-8 ਹੈਲੀਕਾਪਟਰ ਨੇ ਕਾਮਚਾਤਕਾ ਖ਼ਿੱਤੇ ਵਿਚ ਵਸ਼ਕਾਜ਼ੇਤਸ ਜਵਾਲਾਮੁਖੀ ਨੇੜਲੀ ਥਾਂ ਤੋਂ ਉਡਾਣ ਭਰੀ ਸੀ, ਪਰ ਇਹ ਮਿੱਥੇ ਸਮੇਂ ਮੁਤਾਬਕ ਆਪਣੀ ਮੰਜ਼ਲ ਉਤੇ ਨਹੀਂ ਪਹੁੰਚਿਆ।
ਬਿਆਨ ਮੁਤਾਬਕ ਇਸ ਵਿਚ ਅਮਲੇ ਦੇ ਤਿੰਨ ਮੈਂਬਰਾਂ ਸਣੇ ਕੁੱਲ 22 ਮੁਸਾਫ਼ਰ ਸਵਾਰ ਸਨ।