#OTHERS

ਰੂਸ ਪਾਕਿਸਤਾਨ ਤੇ ਅਫਗਾਨਿਸਤਾਨ ਵਿਚਕਾਰ ਸਮਝੌਤੇ ‘ਚ ਵਿਚੋਲਗੀ ਲਈ ਤਿਆਰ

ਇਸਲਾਮਾਬਾਦ, 19 ਮਾਰਚ (ਪੰਜਾਬ ਮੇਲ)- ਰੂਸ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਕਾਰ ਟਕਰਾਅ ਨੂੰ ਹੱਲ ਕਰਨ ਲਈ ਵਿਚੋਲੇ ਵਜੋਂ ਕੰਮ ਕਰਨ ਲਈ ਤਿਆਰ ਹੈ। ਪਾਕਿਸਤਾਨ ਵਿਚ ਰੂਸੀ ਰਾਜਦੂਤ ਅਲਬਰਟ ਖੋਰੇਵ ਨੇ ਇਹ ਜਾਣਕਾਰੀ ਦਿੱਤੀ। ਖੋਰੇਵ ਨੇ ਕਿਹਾ, ”ਇਸਲਾਮਾਬਾਦ ਅਤੇ ਕਾਬੁਲ ਵਿਚਕਾਰ ਮੌਜੂਦਾ ਮਤਭੇਦਾਂ ਨੂੰ ਦੇਖਦੇ ਹੋਏ ਰੂਸ ਉਨ੍ਹਾਂ ਦੇ ਹੱਲ ਲਈ ਵਿਚੋਲੇ ਵਜੋਂ ਕੰਮ ਕਰਨ ਲਈ ਤਿਆਰ ਹੈ, ਜੇਕਰ ਦੋਵੇਂ ਧਿਰਾਂ ਇਸਨੂੰ ਢੁਕਵਾਂ ਸਮਝਦੀਆਂ ਹਨ।”
ਮਾਸਕੋ ਫਾਰਮੈਟ ਇਸ ਲਈ ਇੱਕ ਢੁੱਕਵਾਂ ਪਲੇਟਫਾਰਮ ਹੋ ਸਕਦਾ ਹੈ। ਡਿਪਲੋਮੈਟ ਨੇ ਕਿਹਾ ਕਿ ਦੇਸ਼ਾਂ ਵਿਚਕਾਰ ਟਕਰਾਅ ਨੂੰ ਹੱਲ ਕਰਨਾ ਮੁੱਖ ਤੌਰ ‘ਤੇ ਇਸਲਾਮਾਬਾਦ ਅਤੇ ਕਾਬੁਲ ਦਾ ਵਿਸ਼ੇਸ਼ ਅਧਿਕਾਰ ਹੈ, ਪਰ ਇਹ ਵੀ ਕਿਹਾ ਕਿ ਇਹ ਰੂਸ ਦੇ ਹਿੱਤਾਂ ਦੀ ਵੀ ਪੂਰਤੀ ਕਰਦਾ ਹੈ। ਇਸ ਤੋਂ ਇਲਾਵਾ ਖੋਰੇਵ ਨੇ ਜ਼ੋਰ ਦੇ ਕੇ ਕਿਹਾ ਕਿ ਮਾਸਕੋ ਨੇ ਵਾਰ-ਵਾਰ ਖੇਤਰ ਦੇ ਸਥਿਰਤਾ ਦੀ ਵਕਾਲਤ ਕੀਤੀ ਹੈ, ਅਫਗਾਨਿਸਤਾਨ ਦੇ ਲੋਕਾਂ ਦੇ ”ਫ੍ਰੀਜ” ਕੀਤੇ ਫੰਡਾਂ ਨੂੰ ਤੁਰੰਤ ਜਾਰੀ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਹੈ।