#EUROPE

ਰੂਸ ਨੇ ਯੂਕਰੇਨੀ ਰਾਸ਼ਟਰਪਤੀ ਜ਼ੈਲੇਂਸਕੀ ਨੂੰ ‘ਵਾਂਟੇਡ’ ਲੋਕਾਂ ਦੀ ਸੂਚੀ ‘ਚ ਪਾਇਆ

ਮਾਸਕੋ, 6 ਮਈ (ਪੰਜਾਬ ਮੇਲ)- ਰੂਸ ਨੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਨੂੰ ‘ਵਾਂਟੇਡ’ ਲੋਕਾਂ ਦੀ ਸੂਚੀ ਵਿਚ ਪਾ ਦਿੱਤਾ ਹੈ। ਰੂਸ ਦੇ ਸਰਕਾਰੀ ਮੀਡੀਆ ਨੇ ਗ੍ਰਹਿ ਮੰਤਰਾਲੇ ਦੇ ਅੰਕੜਿਆਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਰਿਪੋਰਟਾਂ ਮੁਤਾਬਕ ਜ਼ੈਲੇਂਸਕੀ ਅਤੇ ਸਾਬਕਾ ਰਾਸ਼ਟਰਪਤੀ ਪੈਟਰੋ ਪੋਰੋਸ਼ੈਂਕੋ ਨੂੰ ਅਪਰਾਧਕ ਦੋਸ਼ਾਂ ਤਹਿਤ ਰੂਸੀ ਮੰਤਰਾਲੇ ਦੀ ‘ਵਾਂਟੇਡ’ ਲੋਕਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਉਧਰ, ਰੂਸੀ ਅਧਿਕਾਰੀਆਂ ਨੇ ਜ਼ੈਲੇਂਸਕੀ ਅਤੇ ਪੋਰੋਸ਼ੈਂਕੋ ਖ਼ਿਲਾਫ਼ ਦੋਸ਼ਾਂ ਸਬੰਧੀ ਫਿਲਹਾਲ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਹੈ।