-ਪਾਕਿ ਤੇ ਰੂਸ ਵਿਚਾਲੇ 2.6 ਬਿਲੀਅਨ ਡਾਲਰ ਦੇ ਸੌਦੇ ਦੀ ਖ਼ਬਰ ਨੂੰ ਦੱਸਿਆ ਫਰਜ਼ੀ
ਮਾਸਕੋ, 2 ਜੂਨ (ਪੰਜਾਬ ਮੇਲ)- ਬੀਤੇ ਦਿਨੀਂ ਖ਼ਬਰ ਸਾਹਮਣੇ ਆਈ ਸੀ ਕਿ ਪਾਕਿਸਤਾਨ ਤੇ ਰੂਸ ਵਿਚਾਲੇ ਇਕ ਆਧੁਨਿਕ ਸਟੀਲ ਪਲਾਂਟ ਦੇ ਨਿਰਮਾਣ ਲਈ 2.6 ਬਿਲੀਅਨ ਡਾਲਰ ਦਾ ਸੌਦਾ ਹੋਇਆ ਹੈ। ਹੁਣ ਰੂਸ ਨੇ ਇਨ੍ਹਾਂ ਖਬਰਾਂ ਦਾ ਖੰਡਨ ਕਰ ਦਿੱਤਾ ਹੈ ਤੇ ਇਨ੍ਹਾਂ ਨੂੰ ਫਰਜ਼ੀ ਦੱਸਿਆ ਹੈ।
ਰੂਸ ਨੇ ਇਨ੍ਹਾਂ ਖ਼ਬਰਾਂ ਨੂੰ ਅਫਵਾਹ ਦੱਸਦਿਆਂ ਭਾਰਤ ਨਾਲ ਆਪਣੇ ਸਬੰਧਾਂ ਨੂੰ ਪੱਟੜੀ ਤੋਂ ਲਾਹੁਣ ਦੀ ਕੋਸ਼ਿਸ਼ ਦੱਸਿਆ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਇਕ ਮੀਡੀਆ ਆਊਟਲੈੱਟ ਨੇ ਦਾਅਵਾ ਕੀਤਾ ਸੀ ਕਿ ਰੂਸ ਅਤੇ ਪਾਕਿਸਤਾਨ ਨੇ ਕਰਾਚੀ ‘ਚ ਸੋਵੀਅਤ ਯੂਨੀਅਨ ਦੇ ਇਕ ਸਟੀਲ ਪਲਾਂਟ ਨੂੰ ਮੁੜ ਸ਼ੁਰੂ ਕਰਨ ਲਈ ਇਕ ਸਮਝੌਤੇ ਨੂੰ ਅੰਤਿਮ ਰੂਪ ਦੇ ਦਿੱਤਾ ਹੈ।
1970 ਦੇ ਦਹਾਕੇ ‘ਚ ਸੋਵੀਅਤ ਯੂਨੀਅਨ ਨੇ ਪਾਕਿਸਤਾਨ ਸਟੀਲ ਮਿੱਲਜ਼ ਨੂੰ ਡਿਜ਼ਾਈਨ ਕੀਤਾ ਸੀ। ਪਾਕਿਸਤਾਨੀ ਮੀਡੀਆ ਰਿਪੋਰਟਾਂ ‘ਚ ਦਾਅਵਾ ਕੀਤਾ ਗਿਆ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ 2.6 ਅਰਬ ਡਾਲਰ ਦੇ ਸਮਝੌਤੇ ‘ਤੇ ਦਸਤਖਤ ਕੀਤੇ ਗਏ ਹਨ। ਹਾਲਾਂਕਿ ਰੂਸ ਨੇ ਪਾਕਿਸਤਾਨੀ ਮੀਡੀਆ ‘ਚ ਆਈਆਂ ਰਿਪੋਰਟਾਂ ਨੂੰ ਫਰਜ਼ੀ ਦੱਸਿਆ ਹੈ।
ਰੂਸ ਨੇ ਪਾਕਿਸਤਾਨ ਦੇ ਇਕ ਹੋਰ ਝੂਠ ਨੂੰ ਕੀਤਾ ‘ਬੇਨਕਾਬ’
