ਲੁਧਿਆਣਾ, 2 ਨਵੰਬਰ (ਪੰਜਾਬ ਮੇਲ)- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਰੀਤਇੰਦਰ ਸਿੰਘ ਸੋਢੀ ਜੀ ਨੇ ਲੁਧਿਆਣਾ ਚ ਆਪਣੀ ਕ੍ਰਿਕਟ ਅਕੈਡਮੀ ਦੀ ਸ਼ੁਰੂਆਤ ਗੋਲਫ ਲਿੰਕ ਹੰਬੜਾਂ ਰੋਡ ਲੁਧਿਆਣਾ ਵਿਖੇ ਕੀਤੀ ਹੈ ਇਸ ਕ੍ਰਿਕਟ ਅਕੈਡਮੀ ਵਿਖੇ ਅੰਡਰ 19 ਵਰਗ ਦਾ ਟੂਰਨਾਮੈਂਟ ਲੁਧਿਆਣਾ ਕ੍ਰਿਕਟ ਦੀ ਉੱਗੀ ਅਤੇ ਕਦਵਾਰ ਸ਼ਖ਼ਸੀਅਤ ਵਿਨੋਦ ਚਿਤਕਾਰਾ ਅਤੇ ਵਰੁਣ ਚਿਤਕਾਰਾ ਜੀ ਦੀ ਦੇਖ ਰੇਖ਼ ਚ ਕਰਵਾਇਆ ਜਾ ਰਿਹਾ ਹੈ ।
ਅੱਜ ਦੇ ਮੈਚ ਦੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਖੇਡ ਪ੍ਰੇਮੀ ਸਮਾਜ ਸੇਵਕ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਮਿਤ ਕਪੂਰ ਜੀ ਨੇ ਕੀਤੀ । ਇਸ ਮੌਕੇ ਤੇ ਪਰਮ ਹੋਮਿਓਪੈਥਿਕ ਕੇਅਰ ਮਾਡਲ ਟਾਊਨ ਲੁਧਿਆਣਾ ਤੋਂ ਪਰਮਪ੍ਰੀਤ ਸਿੰਘ ਜੀ ਨੇ ਮੁੱਖ ਮਹਿਮਾਨ ਸ਼੍ਰੀ ਅਮਿਤ ਕਪੂਰ ਜੀ ਨੂੰ ਕਪੂਰ ਸਾਹਿਬ ਦੀ ਤਸਵੀਰ ਦਾ ਖੂਬਸੂਰਤ ਹੱਥੀ ਤਿਆਰ ਕੀਤਾ ਪੈਨਸਿਲ ਸਕੈਚ ਦੇ ਕੇ ਸਨਮਾਨਿਤ ਕੀਤਾ। ਮੌਕੇ ਤੇ ਮਜੂਦ ਰਹੇ ਗੋਵਰਨਮੈਂਟ ਕਾਲਜ ਲੁਧਿਆਣਾ ਦੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਆਰ ਪੀ ਸਿੰਘ ਸੋਖੀ ਲੁਧਿਆਣਾ ਕ੍ਰਿਕਟ ਦੀ ਉੱਗੀ ਨਾਮਵਰ ਸ਼ਖ਼ਸੀਅਤ ਵਿਨੋਦ ਚਿਤਕਾਰਾ ਜੀ ਵਰੁਣ ਚਿਤਕਾਰਾ ਜੀ ਅਤੇ ਹੋਰ ਸਨਮਾਨਿਤ ਸ਼ਖ਼ਸੀਅਤਾ ਮਜੂਦ ਰਹੀਆਂ।

