#AMERICA

ਰਿੱਪੀ ਧਾਲੀਵਾਲ ਨੂੰ ਸਦਮਾ, ਮਾਤਾ ਅਮਰਜੀਤ ਕੌਰ ਧਾਲੀਵਾਲ ਸਦੀਵੀ ਵਿਛੋੜਾ ਦੇ ਗਏ

ਸਿਆਟਲ, 9 ਅਕਤੂਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)-ਮੈਰਿਜਵਿਲ ਗੁਰਦੁਆਰਾ ਸਾਹਿਬ ਦੇ ਸਕੱਤਰ ਸ. ਗੁਰਵਿੰਦਰ ਸਿੰਘ ਧਾਲੀਵਾਲ ਦੇ ਮਾਤਾ ਜੀ ਸ਼੍ਰੀਮਤੀ ਅਮਰਜੀਤ ਕੌਰ (88) ਆਪਣੇ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ। ਜਿਨ੍ਹਾਂ ਦਾ ਸਸਕਾਰ 19 ਅਕਤੂਬਰ, 11 ਵਜੇ ਐਟਰਨ 3301 Colby. WA ਫਿਊਨਰਲ ਹੋਮ ਵਿਖੇ ਹੋਵੇਗਾ। ਉਪਰੰਤ ਅੰਤਿਮ ਅਰਦਾਸ ਗੁਰੂ ਨਾਨਕ ਸਿੱਖ ਟੈਂਪਲ ਮੈਰਿਜਵਿੱਲ ਵਿਖੇ ਕੀਤੀ ਜਾਵੇਗੀ। ਇਸ ਮੌਕੇ ਮਨਦੀਪ ਸਿੰਘ ਸੰਘਾ, ਗੁਰਦੀਪ ਸਿੰਘ ਸਿੱਧੂ, ਮਨਮੋਹਨ ਸਿੰਘ ਧਾਲੀਵਾਲ, ਪਿੰਟੂ ਬਾਠ, ਜਗਦੇਵ ਸਿੰਘ ਸੰਧੂ, ਬਲਬੀਰ ਸਿੰਘ ਉਸਮਾਨਪੁਰ ਅਤੇ ਡਾ. ਬੌਬੀ ਵਿਰਕ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਹੋਇਆਂ ਦੱਸਿਆ ਕਿ ਮਾਤਾ ਜੀ ਮਿਹਨਤੀ, ਮਿਲਨਸਾਰ ਅਤੇ ਧਾਰਮਿਕ ਸੁਭਾਅ ਦੇ ਮਾਲਕ ਸਨ। ਇੰਡੀਆ ਵਿਚ ਬਹੁਤ ਲੰਮਾ ਸਮਾਂ ਅਧਿਆਪਕ ਦੇ ਤੌਰ ‘ਤੇ ਸੇਵਾ ਨਿਭਾਈ।