#EUROPE

ਰਿਸ਼ੀ ਸੁਨਕ ਦੇ ਘਰ ‘ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ 4 ਗ੍ਰਿਫ਼ਤਾਰ

ਲੰਡਨ, 27 ਜੂਨ (ਪੰਜਾਬ ਮੇਲ)- ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੇ ਉੱਤਰੀ ਇੰਗਲੈਂਡ ਦੇ ਨੌਰਥਲਰਟਨ ਨੇੜੇ ਕਿਰਬੀ ਸਿਗਸਟਨ ਮੈਨਰ ਘਰ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨ ਦੀ ਸ਼ੱਕ ‘ਚ ਚਾਰ ਲੋਕਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਯੌਰਕਸ਼ਾਇਰ ਪੁਲਿਸ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਬੁੱਧਵਾਰ ਬਾਅਦ ਦੁਪਹਿਰ 12:40 ਵਜੇ 4 ਲੋਕਾਂ ਨੂੰ ਘਰ ਦੇ ਮੈਦਾਨ ‘ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦਿਆਂ ਗ੍ਰਿਫ਼ਤਾਰ ਕੀਤਾ ਹੈ ਅਤੇ ਖ਼ਬਰ ਲਿਖਣ ਤੱਕ ਚਾਰੇ ਪੁਲਿਸ ਦੀ ਹਿਰਾਸਤ ਵਿਚ ਸਨ। ਪੁਲਿਸ ਅਨੁਸਾਰ ਗ੍ਰਿਫ਼ਤਾਰ ਕੀਤੇ ਲੋਕਾਂ ਵਿਚ ਇਕ 52 ਸਾਲਾ ਵਿਅਕਤੀ ਲੰਡਨ, ਇਕ 43 ਸਾਲਾ ਬੋਲਟਨ, ਇਕ 21 ਸਾਲਾ ਮਾਨਚੈਸਟਰ ਅਤੇ ਇਕ 20 ਸਾਲਾ ਚੀਚੇਸਟਰ ਤੋਂ ਹੈ। ਉਕਤ ਲੋਕਾਂ ਤੋਂ ਪੁਲਿਸ ਪੁੱਛਗਿੱਛ ਕਰ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 1826 ਦਾ ਬਣਿਆ ਇਹ ਘਰ ਰਿਸ਼ੀ ਸੁਨਕ ਨੇ ਕੰਜ਼ਰਵਟਿਵ ਪਾਰਟੀ ਵੱਲੋਂ ਸੰਸਦ ਬਣਨ ਤੋਂ ਬਾਅਦ 2015 ਵਿਚ ਖ਼ਰੀਦਿਆ ਸੀ।