#EUROPE

ਰਿਫਾਰਮ ਯੂ.ਕੇ. ਦੇ ਇੱਕ ਪ੍ਰਚਾਰਕ ਨੇ ਬਰਤਾਨਵੀ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਬਾਰੇ ਕੀਤੀ ਨਸਲੀ ਟਿੱਪਣੀ

ਲੰਡਨ, 29 ਜੂਨ (ਪੰਜਾਬ ਮੇਲ)- ਰਿਫਾਰਮ ਯੂ.ਕੇ. ਦੇ ਇੱਕ ਪ੍ਰਚਾਰਕ ਨੇ ਬਰਤਾਨਵੀ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਬਾਰੇ ਨਸਲੀ ਟਿੱਪਣੀ ਕੀਤੀ ਹੈ, ਜਿਸ ਕਾਰਨ ਪਾਰਟੀ ਤੇ ਆਮ ਚੋਣਾਂ ‘ਚ ਇਸ ਦੇ ਉਮੀਦਵਾਰ ਨਿਗੇਲ ਫਰਾਗੇ ਨੂੰ ਇਸ ਦੀ ਆਲੋਚਨਾ ਕਰਨੀ ਪਈ ਹੈ। ਰਿਫਾਰਮ ਯੂ.ਕੇ. 4 ਜੁਲਾਈ ਨੂੰ ਹੋਣ ਵਾਲੀਆਂ ਚੋਣਾਂ ਵਿਚ ਇਮੀਗਰੇਸ਼ਨ ਵਿਰੋਧੀ ਰੁਖ਼ ਦੇ ਨਾਲ ਸੈਂਕੜੇ ਉਮੀਦਵਾਰਾਂ ਨੂੰ ਮੈਦਾਨ ਵਿਚ ਉਤਾਰ ਰਿਹਾ ਹੈ। ਇਹ ਕੰਜ਼ਰਵੇਟਿਵ ਪਾਰਟੀ ਨੂੰ ਵੱਡੀ ਚੁਣੌਤੀ ਪੇਸ਼ ਕਰਨ ਦੇ ਇਰਾਦੇ ਨਾਲ ਆਪਣੇ ਉਮੀਦਵਾਰ ਖੜ੍ਹੇ ਕਰ ਰਹੀ ਹੈ, ਜਦੋਂਕਿ ਹਾਕਮ ਕੰਜ਼ਰਵੇਟਿਵ ਪਾਰਟੀ ਚੋਣਾਂ ਵਿਚ ਪਛੜਦੀ ਹੋਈ ਦਿਖਾਈ ਦੇ ਰਹੀ ਹੈ। ਚੋਣਾਂ ਹਾਲਾਂਕਿ ਸਮੇਂ ਤੋਂ ਪਹਿਲਾਂ ਹੋ ਰਹੀਆਂ ਹਨ, ਪਾਰਟੀ ਹਾਲਾਂਕਿ ਆਪਣੇ ਸਾਰੇ ਪ੍ਰਚਾਰਕਾਂ ਦੀ ਪੂਰੀ ਤਰ੍ਹਾਂ ਜਾਂਚ ਕਰਨ ‘ਚ ਅਸਮਰੱਥ ਰਹੀ ਹੈ ਅਤੇ ਉਨ੍ਹਾਂ ‘ਚੋਂ ਇੱਕ ਐਂਡ੍ਰਿਊ ਪਾਰਕਰ ਦੀ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਉਹ ਸੂਨਕ ਦੇ ਦੱਖਣੀ ਏਸ਼ਿਆਈ ਪਿਛੋਕੜ ਬਾਰੇ ਬੋਲਦੇ ਦਿਖਾਈ ਦੇ ਰਿਹਾ ਹੈ।