#AMERICA

ਰਿਜ਼ੁਲ ਮੈਣੀ ਨੇ Miss India U.S.A. 2023 ਦਾ ਸੁੰਦਰਤਾ ਦਾ ਖ਼ਿਤਾਬ ਜਿੱਤਿਆ

ਨਿਊਯਾਰਕ, 14 ਦਸੰਬਰ (ਰਾਜ ਗੋਗਨਾ/ਪੰਜਾਬ ਮੇਲ)- ਭਾਰਤੀ ਮੂਲ ਦੀ ਰੁਜ਼ੁਲ ਮੈਣੀ ਨੇ ਅਮਰੀਕਾ ਦੇ ਮਿਸ਼ੀਗਨ ਰਾਜ ‘ਚ ਇੱਕ ਮੈਡੀਕਲ ਦੀ ਵਿਦਿਆਰਥਣ ਹੈ। ਇਸ ਭਾਰਤੀ-ਅਮਰੀਕੀ ਵਿਦਿਆਰਥਣ ਨੇ ਜਿੱਤਿਆ ‘ਮਿਸ ਇੰਡੀਆ ਯੂ.ਐੱਸ.ਏ. 2023’ ਦਾ ਤਾਜ ‘ਮਿਸ ਇੰਡੀਆ ਯੂ.ਐੱਸ.ਏ.’। 2023 ਦਾ ਖਿਤਾਬ ਜਿੱਤਣ ਲਈ 25 ਰਾਜਾਂ ਦੇ 57 ਪ੍ਰਤੀਯੋਗੀਆਂ ਨੇ ਮੁਕਾਬਲਾ ਕੀਤਾ। ਉਸ ਦਾ ਕਹਿਣਾ ਹੈ ਕਿ ਇਹ ਸਫਲਤਾ ਮੇਰੇ ਮਾਤਾ-ਪਿਤਾ ਅਤੇ ਪਰਿਵਾਰਕ ਮੈਂਬਰਾਂ ਦੇ ਹੌਂਸਲੇ ਤੋਂ ਬਿਨਾਂ ਸੰਭਵ ਨਹੀਂ ਸੀ ਅਤੇ ਮੇਰੇ ਦੋਸਤ ਮੇਰੇ ਨਾਲ ਹਰ ਕਦਮ ‘ਤੇ ਖੜ੍ਹੇ ਰਹੇ। 24 ਸਾਲਾ ਭਾਰਤੀ-ਅਮਰੀਕੀ ਰਿਜ਼ੁਲ ਮੈਣੀ ਨੇ ਆਪਣੇ ਆਪ ਨੂੰ ਇੱਕ ਮੈਡੀਕਲ ਵਿਦਿਆਰਥੀ ਅਤੇ ਮਾਡਲ ਵਜੋਂ ਪੇਸ਼ ਕੀਤਾ। ਉਸਦਾ ਟੀਚਾ ਸਰਜਨ ਬਣਨਾ ਹੈ। ਸਕੂਲ ਦੇ ਦਿਨਾਂ ਤੋਂ ਹੀ, ਰਿਜ਼ੁਲ ਨੇ ਕਲਾ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਹੀ ਕਾਫੀ ਮਹੱਤਤਾ ਦਿੱਤੀ।
ਮਿਸ਼ੀਗਨ ਸਟੇਟ ਯੂਨੀਵਰਸਿਟੀ ਤੋਂ ‘ਮਨੁੱਖੀ ਮਨੋਵਿਗਿਆਨ’ ਵਿਚ ਉਹ ਬੈਚਲਰ ਦੀ ਡਿਗਰੀ ਹਾਸਲ ਕਰਨ ਵਾਲੀ ਰਿਜ਼ੁਲ ਕੋਲ ਕੋਈ ਖਾਲੀ ਸਮਾਂ ਨਹੀਂ ਹੈ। ਇਹ ਹਮੇਸ਼ਾ ਵਿਅਸਤ ਰਹਿੰਦੀ ਹੈ। ਉਸਦੇ ਸ਼ੌਕ ਵਿਚ ਪੇਂਟਿੰਗ, ਖਾਣਾ ਬਣਾਉਣਾ, ਗੋਲਫਿੰਗ ਆਦਿ ਸ਼ਾਮਲ ਹਨ। ਸੋਸ਼ਲ ਮੀਡੀਆ ‘ਤੇ ਹੋਰਾਂ ਨਾਲ ਨਵੀਨਤਮ ਮੈਡੀਕਲ ਵਿਸ਼ਿਆਂ ਅਤੇ ਕਿਤਾਬਾਂ ਬਾਰੇ ਉਹ ਜਾਣਕਾਰੀ ਸਾਂਝੀ ਕਰਨਾ ਪਸੰਦ ਕਰਦੀ ਹੈ।