#INDIA

ਰਾਹੁਲ ਨੇ ਵਾਇਨਾਡ ਦੇ ਲੋਕਾਂ ਨੂੰ ਧੋਖਾ ਦਿੱਤਾ: ਐੱਲ.ਡੀ.ਐੱਫ.

ਤਿਰੂਵਨੰਤਪੁਰਮ, 3 ਮਈ (ਪੰਜਾਬ ਮੇਲ)- ਉੱਤਰ ਪ੍ਰਦੇਸ਼ ਦੀ ਰਾਏ ਬਰੇਲੀ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਦਾਖਲ ਕਰਨ ਨੂੰ ਲੈ ਕੇ ਕੇਰਲਾ ‘ਚ ਸੀ.ਪੀ.ਆਈ. (ਐੱਮ) ਦੀ ਅਗਵਾਈ ਹੇਠਲੇ ਲੈਫਟ ਡੈਮੋਕਰੈਟਿਕ ਫਰੰਟ (ਐੱਲ.ਡੀ.ਐੱਫ.) ਤੇ ਭਾਜਪਾ ਨੇ ਅੱਜ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਨਿਸ਼ਾਨੇ ‘ਤੇ ਲਿਆ ਤੇ ਦੋਸ਼ ਲਾਇਆ ਕਿ ਕਾਂਗਰਸ ਆਗੂ ਨੇ ਨਾ ਸਿਰਫ਼ ਵਾਇਨਾਡ ਦੇ ਲੋਕਾਂ ਨੂੰ ਧੋਖਾ ਦਿੱਤਾ, ਬਲਕਿ ਦੂਜੀ ਸੀਟ ਤੋਂ ਚੋਣ ਲੜਣੀ ਸਿਆਸੀ ਨੈਤਿਕਤਾ ਦੇ ਵੀ ਉਲਟ ਹੈ। ਸੀ.ਪੀ.ਆਈ. (ਐੱਮ) ਦੇ ਸੀਨੀਅਰ ਆਗੂ ਐਨੀ ਰਾਜਾ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਚੋਣ ਹਲਕੇ ਦੇ ਲੋਕਾਂ ਨਾਲ ਅਨਿਆਂ ਕੀਤਾ ਹੈ।