ਸੁਲਤਾਨਪੁਰ (ਯੂ.ਪੀ.), 12 ਅਗਸਤ (ਪੰਜਾਬ ਮੇਲ)- ਸੁਲਤਾਨਪੁਰ ਦੀ ਐੱਮ.ਪੀ.-ਐੱਮ.ਐੱਲ.ਏ. ਅਦਾਲਤ ‘ਚ ਵਿਸ਼ੇਸ਼ ਜੱਜ ਛੁੱਟੀ ‘ਤੇ ਹੋਣ ਕਾਰਨ ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਨਾਲ ਜੁੜੇ ਮਾਣਹਾਨੀ ਮਾਮਲੇ ਦੀ ਸੁਣਵਾਈ ਨਹੀਂ ਹੋ ਸਕੀ। ਕੇਸ ਦੀ ਸੁਣਵਾਈ ਦੀ ਅਗਲੀ ਤਰੀਕ 23 ਅਗਸਤ ਤੈਅ ਕੀਤੀ ਗਈ ਹੈ। ਬੀਤੀ 26 ਜੁਲਾਈ ਨੂੰ ਰਾਹੁਲ ਗਾਂਧੀ ਇੱਥੇ ਅਦਾਲਤ ਵਿਚ ਆਪਣੇ ਵਿਰੁੱਧ ਮਾਣਹਾਨੀ ਕੇਸ ਦੇ ਮਾਮਲੇ ਵਿਚ ਪੇਸ਼ ਹੋਏ ਸਨ ਅਤੇ ਉਨ੍ਹਾਂ ਕਿਹਾ ਸੀ ਕਿ ਇਹ ਕੇਸ ‘ਸਸਤੀ ਸ਼ੋਹਰਤ’ ਹਾਸਲ ਕਰਨ ਲਈ ਦਾਇਰ ਕੀਤਾ ਗਿਆ ਹੈ।