#INDIA

ਰਾਹੁਲ ਗਾਂਧੀ ਨੇ ਨਾਮਜ਼ਦਗੀ ਪੱਤਰਾਂ ‘ਚ 20 ਕਰੋੜ ਰੁਪਏ ਤੋਂ ਵੱਧ ਦੀ ਸੰਪਤੀ ਐਲਾਨੀ

ਰਾਏ ਬਰੇਲੀ, 3 ਮਈ (ਪੰਜਾਬ ਮੇਲ)- ਕਾਂਗਰਸ ਆਗੂ ਰਾਹੁਲ ਗਾਂਧੀ ਨੇ ਰਾਏ ਬਰੇਲੀ ਤੋਂ ਦਾਖ਼ਲ ਨਾਮਜ਼ਦਗੀ ਪੱਤਰਾਂ ‘ਚ 20 ਕਰੋੜ ਰੁਪਏ ਤੋਂ ਵੱਧ ਦੀ ਸੰਪਤੀ ਐਲਾਨੀ ਹੈ। ਉਨ੍ਹਾਂ ਕੋਲ 3,81,33,572 ਰੁਪਏ ਦੇ ਸ਼ੇਅਰ, 26,25,157 ਰੁਪਏ ਦਾ ਬੈਂਕ ਬੈਲੇਂਸ ਅਤੇ 15,21,740 ਰੁਪਏ ਦੇ ਗੋਲਡ ਬਾਂਡ ਸਮੇਤ 9,24,59,264 ਰੁਪਏ ਦੀ ਚੱਲ ਸੰਪਤੀ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਮੌਜੂਦਾ ਬਾਜ਼ਾਰੀ ਕੀਮਤ ਮੁਤਾਬਕ 11,15,02,598 ਰੁਪਏ ਦੀ ਅਚੱਲ ਸੰਪਤੀ ਵੀ ਐਲਾਨੀ ਹੈ। ਇਨ੍ਹਾਂ ਵਿੱਚੋਂ ਮੌਜੂਦਾ ਸਮੇਂ ਵਿੱਚ 9,04,89,000 ਰੁਪਏ ਦੀ ਸਵੈ-ਪ੍ਰਾਪਤ ਅਚੱਲ ਸੰਪਤੀ ਅਤੇ 2,10,13,598 ਰੁਪਏ ਦੀ ਵਿਰਾਸਤੀ ਸੰਪਤੀ ਸ਼ਾਮਲ ਹੈ। ਨਾਮਜ਼ਦਗੀ ਕਾਗਜ਼ਾਂ ਮੁਤਾਬਕ ਵਿੱਤੀ ਵਰ੍ਹੇ 2022-23 ‘ਚ ਉਨ੍ਹਾਂ ਦੀ ਸਾਲਾਨਾ ਆਮਦਨ 1,02,78,680 ਰੁਪਏ ਸੀ।